23.9 C
Patiāla
Friday, May 3, 2024

ਬਿੰਦਰਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ

Must read


ਪੱਤਰ ਪ੍ਰੇਰਕ

ਰੂਪਨਗਰ, 7 ਮਾਰਚ

ਗੁਰਦੁਆਰਾ ਪ੍ਰਬੰਧਕ ਕਮੇਟੀ ਤਪ ਅਸਥਾਨ ਬਾਬਾ ਅਮਰ ਨਾਥ ਜੀ ਬਿੰਦਰਖ ਦੀ ਮੀਟਿੰਗ ਪ੍ਰਧਾਨ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੌਰਾਨ ਵਿਸਾਖੀ ਦਾ ਸਮਾਗਮ ਕਰਵਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਫ਼ੈਸਲਾ ਕੀਤਾ ਗਿਆ ਹੈ ਕਿ ਵਿਸਾਖੀ ਦਾ ਸਮਾਗਮ 13 ਤੇ 14 ਅਪਰੈਲ ਨੂੰ ਕਰਵਾਇਆ ਜਾਵੇਗਾ। ਪਹਿਲੇ ਦਿਨ ਸ਼ਾਮ 8 ਤੋਂ ਰਾਤ 10 ਵਜੇ ਤੱਕ ਕਥਾਵਾਚਕ ਪ੍ਰੋ. ਹਰਬਨ ਸਿੰਘ ਅਲਵਰ ਵਾਲੇ ਅਤੇ 10 ਤੋਂ 12 ਵਜੇ ਤੱਕ ਬਾਬਾ ਭੁਪਿੰਦਰ ਸਿੰਘ ਮਾਜਰੇ ਵਾਲੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ। ਦੂਜੇ ਦਿਨ ਸਵੇਰੇ 9 ਵਜੇ ਅੰਮ੍ਰਿਤ ਸੰਚਾਰ ਕੀਤਾ ਜਾਵੇਗਾ। 10 ਵਜੇ ਤੋਂ ਢਾਡੀ ਦਰਬਾਰ ਸਜਾਏ ਜਾਣਗੇ। ਇਸ ਦੌਰਾਨ ਬੀਬੀਆਂ ਕਿਰਨਜੋਤ ਕੌਰ ਅਤੇ ਦਮਨਜੋਤ ਕੌਰ ਦੇ ਢਾਡੀ ਜਥੇ ਤੋਂ ਇਲਾਵਾ ਭਾਈ ਮਨਿੰਦਰ ਸਿੰਘ ਪੰਜੋਲਾ ਵਾਲਿਆਂ ਸਣੇ ਹੋਰ ਢਾਡੀ ਜਥੇ ਵਾਰਾਂ ਗਾਉਣਗੇ।

ਇਸ ਮੌਕੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ, ਪਾਲ ਸਿੰਘ ਫੌਜੀ, ਗੁਰਇਕਬਾਲ ਸਿੰਘ, ਜ਼ੋਰਾਵਰ ਸਿੰਘ, ਹਰਚੰਦ ਸਿੰਘ, ਹਰਮਿੰਦਰ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ, ਬਹਾਦਰ ਸਿੰਘ, ਸ਼ੇਰ ਸਿੰਘ, ਸੁਰਮੁੱਖ ਸਿੰਘ, ਸੁਰਿੰਦਰ ਸਿੰਘ ਠੇਕੇਦਾਰ, ਸੂਬੇਦਾਰ ਮੋਹਣ ਸਿੰਘ ਗ੍ਰੰਥੀ, ਜਸਪਾਲ ਸਿੰਘ ਤੇ ਗ੍ਰੰਥੀ ਸਿੰਘ ਜਸਵੀਰ ਸਿੰਘ ਆਦਿ ਵੀ ਹਾਜ਼ਰ ਸਨ।





News Source link

- Advertisement -

More articles

- Advertisement -

Latest article