33.4 C
Patiāla
Saturday, April 27, 2024

ਮਹਿਲਾ ਪ੍ਰੀਮੀਅਰ ਲੀਗ: ਪਲੇਠਾ ਮੈਚ ਮੁੰਬਈ ਇੰਡੀਅਨਜ਼ ਨੇ ਜਿੱਤਿਆ

Must read


ਮੁੰਬਈ, 4 ਮਾਰਚ

ਮਹਿਲਾ ਪ੍ਰੀਮੀਅਰ ਲੀਗ ਦੇ ਉਦਘਾਟਨੀ ਮੈਚ ਵਿੱਚ ਅੱਜ ਇੱਥੇ ਮੁੰਬਈ ਇੰਡੀਅਨਜ਼ ਨੇ ਕਪਤਾਨ ਹਰਮਨਪ੍ਰੀਤ ਕੌਰ ਦੀਆਂ 65 ਦੌੜਾਂ (30 ਗੇਂਦਾਂ) ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਗੁਜਰਾਤ ਜਾਇੰਟਸ ਨੂੰ 143 ਦੌੜਾਂ ਨਾਲ ਹਰਾ ਦਿੱਤਾ। ਗੁਜਰਾਤ ਦੀ ਟੀਮ 15.1 ਓਵਰਾਂ ਵਿੱਚ ਮਹਿਜ਼ 64 ਦੌੜਾਂ ਹੀ ਬਣਾ ਸਕੀ। ਹਰਮਨਪ੍ਰੀਤ ਕੌਰ ਮਹਿਲਾ ਪ੍ਰੀਮੀਅਰ ਲੀਗ ਵਿੱਚ ਨੀਮ ਸੈਂਕੜਾ ਲਗਾਉਣ ਵਾਲੀ ਪਹਿਲੀ ਖਿਡਾਰਨ ਬਣ ਗਈ ਹੈ। ਗੁਜਰਾਤ ਜਾਇੰਟਸ ਦੀ ਕਪਤਾਨ ਬੈਥ ਮੁਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਲਿਆ। ਮੁੰਬਈ ਇੰਡੀਅਨਜ਼ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ਗੁਆ ਕੇ 207 ਦੌੜਾਂ ਬਣਾਈਆਂ। ਟੀਮ ਵੱਲੋਂ ਹੇਲੀ ਮੈਥਿਊਜ਼ ਨੇ 47 (31 ਗੇਂਦਾਂ) ਅਤੇ ਐਮੀਲਿਆ ਕੇਰ ਨੇ ਨਾਬਾਦ 45 ਦੌੜਾਂ (24 ਗੇਂਦਾਂ) ਦਾ ਯੋਗਦਾਨ ਪਾਇਆ। -ਏਜੰਸੀ





News Source link

- Advertisement -

More articles

- Advertisement -

Latest article