34.2 C
Patiāla
Friday, May 17, 2024

‘ਭਾਰਤ ਜੋੜੋ’ ਯਾਤਰਾ ਚਾਰ ਮਹੀਨਿਆ ਦੀ ਤਪੱਸਿਆ, ਜਿਸ ਨੇ ਪਾਰਟੀ ਵਰਕਰਾਂ ’ਚ ਮੁੜ ਰੂਹ ਫੂਕੀ: ਰਾਹੁਲ ਗਾਂਧੀ

Must read


ਨਵਾਂ ਰਾਏਪੁਰ, 26 ਫਰਵਰੀ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪਾਰਟੀ ਦੇ 85ਵੇਂ ਪਲੈਨਰੀ ਇਜਲਾਸ ਨੂੰ ਸੰਬੋਧਨ ਕਰਦਿਆਂ ਅੱਜ ਕਿਹਾ ਕਿ ਉੁਨ੍ਹਾਂ ‘ਭਾਰਤ ਜੋੜੋ’ ਯਾਤਰਾ ਦੌਰਾਨ ਬਹੁਤ ਕੁਝ ਸਿੱਖਿਆ। ਉਨ੍ਹਾਂ ਕਿਹਾ ਕਿ ‘ਭਾਰਤ ਜੋੜੋ’ ਯਾਤਰਾ ਚਾਰ ਮਹੀਨਿਆਂ ਦੀ ਤਪੱਸਿਆ ਹੈ, ਜਿਸ ਨੇ ਪਾਰਟੀ ਵਰਕਰਾਂ ’ਚ ਮੁੜ ਰੂਹ ਫੂਕੀ। ਉਨ੍ਹਾਂ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਇਹ ਤਪੱਸਿਆ ਜਾਰੀ ਰਹਿਣੀ ਚਾਹੀਦੀ ਹੈ। ਰਾਹੁਲ ਨੇ ਕਿਹਾ ਕਿ ਯਾਤਰਾ ਦੌਰਾਨ ਉਨ੍ਹਾਂ ਮਹਿਲਾਵਾਂ ਦੀ ਪੀੜ ਨੂੰ ਮਹਿਸੂਸ ਕੀਤਾ। ਯਾਤਰਾ ਦੌਰਾਨ ਹੀ ਉਨ੍ਹਾਂ ਕਸ਼ਮੀਰ ਦੇ ਨੌਜਵਾਨਾਂ ਹੱਥ ਤਿਰੰਗਾ ਝੰਡਾ ਫੜਾਇਆ, ਜੋ ਭਾਜਪਾ ਨੇ ਖੋਹ ਲਿਆ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਸ਼ਮੀਰ ਦੀ ਭਾਵਨਾ ਨੂੰ ਨਹੀਂ ਸਮਝ ਸਕੇ। ਰਾਹੁਲ ਨੇ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਦੇ ਚੀਨ ਬਾਰੇ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਮੰਤਰੀ ਵੱਲੋਂ ਇਹ ਕਹਿਣਾ ਕਿ ‘ਚੀਨ ਦਾ ਅਰਥਚਾਰਾ ਸਾਡੇ ਨਾਲੋਂ ਵੱਡਾ ਹੈ, ਅਸੀਂ ਉਨ੍ਹਾਂ ਨਾਲ ਕਿਵੇਂ ਲੜਾਂਗੇ’ ਰਾਸ਼ਟਰਵਾਦ ਨਹੀਂ ਬਲਕਿ ਬੁਜ਼ਦਿਲੀ ਹੈ। ਰਾਹੁਲ ਨੇ ਕਿਹਾ ਕਿ, ‘‘ਮੈਂ ਸੰਸਦ ਵਿੱਚ ਗੌਤਮ ਅਡਾਨੀ ਦੀ ਨੁਕਤਾਚੀਨੀ ਕੀਤੀ ਸੀ ਤੇ ਸਵਾਲ ਪੁੱਛਿਆ ਸੀ ਕਿ ਉਸ ਦਾ ਪ੍ਰਧਾਨ ਮੰਤਰੀ ਮੋਦੀ ਨਾਲ ਕੀ ਰਿਸ਼ਤਾ ਹੈ।’’ ਸਵਾਲ ਪੁੱਛਣ ਦੀ ਦੇਰ ਸੀ ਕਿ ਸਰਕਾਰ ਤੇ ਉਸ ਦੇ ਮੰਤਰੀ ਕਾਰੋਬਾਰੀ ਦੇ ਬਚਾਅ ਵਿੱਚ ਨਿੱਤਰ ਆੲੇ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਅਡਾਨੀ ਬਾਰੇ ਸਵਾਲ ਨਹੀਂ ਪੁੱਛ ਸਕਦੇ। ਰਾਹੁਲ ਨੇ ਕਿਹਾ ਕਿ ਜਦੋਂ ਤੱਕ ਸੱਚ ਸਾਹਮਣੇ ਨਹੀਂ ਆਉਂਦਾ, ਉਹ ਸਵਾਲ ਪੁੱਛਣੇ ਜਾਰੀ ਰੱਖਣਗੇ।  -ਪੀਟੀਆਈ



News Source link

- Advertisement -

More articles

- Advertisement -

Latest article