36.3 C
Patiāla
Tuesday, May 7, 2024

ਡਾ. ਕੁਲਬੀਰ ਸਿੰਘ ਸੂਰੀ ਅਤੇ ਜੋਗਾ ਬਮਰਾਹ ਦਾ ਸਨਮਾਨ

Must read


ਬ੍ਰਿਸਬੇਨ: ਆਸਟਰੇਲੀਆ ਦੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟਰੇਲੀਆ (ਇਪਸਾ) ਵੱਲੋਂ ਬ੍ਰਿਸਬੇਨ ਦੀ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਮਾਸਿਕ ਅਦਬੀ ਲੜੀ ਤਹਿਤ ਫਰਵਰੀ ਮਹੀਨੇ ਦਾ ਸਮਾਗਮ ਰਚਾਇਆ ਗਿਆ। ਇਸ ਵਿੱਚ ਭਾਰਤ ਤੋਂ ਆਏ ਨਾਵਲਕਾਰ ਨਾਨਕ ਸਿੰਘ ਦੇ ਸਪੁੱਤਰ ਅਤੇ ਪ੍ਰਸਿੱਧ ਬਾਲ ਸਾਹਿਤਕਾਰ ਡਾ. ਕੁਲਬੀਰ ਸਿੰਘ ਸੂਰੀ, ਉਨ੍ਹਾਂ ਦੀ ਪਤਨੀ ਪ੍ਰੋ. ਗੁਰਿੰਦਰ ਕੌਰ ਸੂਰੀ ਅਤੇ ਦੁਬਈ ਤੋਂ ਆਏ ਸਮਾਜ ਸੇਵਕ ਜੋਗਾ ਸਿੰਘ ਬਮਰਾਹ ਦਾ ਸਨਮਾਨ ਕੀਤਾ ਗਿਆ।

ਸਰਬਜੀਤ ਸੋਹੀ ਨੇ ਸਵਾਗਤੀ ਸ਼ਬਦ ਬੋਲਦਿਆਂ ਗੁਰਬਖ਼ਸ਼ ਸਿੰਘ ਪ੍ਰੀਤਲੜੀ ਅਤੇ ਨਾਨਕ ਸਿੰਘ ਵੱਲੋਂ ਪ੍ਰੀਤ ਨਗਰ ਦੀ ਸਥਾਪਨਾ, ਮਨੋਰਥ ਅਤੇ ਪ੍ਰੀਤ ਫਲਸਫ਼ੇ ਬਾਰੇ ਦੱਸਿਆ। ਸਮਾਗਮ ਦੇ ਪਹਿਲੇ ਭਾਗ ਵਿੱਚ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਸੈਮੀ ਸਿੱਧੂ, ਪੁਸ਼ਪਿੰਦਰ ਤੂਰ, ਡਾ. ਲਛਮਣ ਸਿੰਘ ਸਿੱਧੂ, ਰੁਪਿੰਦਰ ਸੋਜ਼, ਦਲਵੀਰ ਹਲਵਾਰਵੀ ਅਤੇ ਮੀਤ ਧਾਲੀਵਾਲ ਆਦਿ ਵੱਲੋਂ ਰਚਨਾਵਾਂ ਨਾਲ ਸਾਂਝ ਪਵਾਈ ਗਈ।

ਸਮਾਗਮ ਦੇ ਦੂਸਰੇ ਭਾਗ ਵਿੱਚ ਡਾ. ਕੁਲਬੀਰ ਸਿੰਘ ਸੂਰੀ ਨੇ ਪ੍ਰੀਤਨਗਰ ਦੀ ਸਥਾਪਨਾ ਤੋਂ ਲੈ ਕੇ ਇਸ ਦੇ ਹਰ ਪਹਿਲੂ ਬਾਰੇ ਵਿਸਤਾਰ ਪੂਰਵਕ ਰੌਸ਼ਨੀ ਪਾਈ। ਉਨ੍ਹਾਂ ਨੇ ਉੱਥੇ ਆਉਣ ਵਾਲੀਆਂ ਸ਼ਖ਼ਸੀਅਤਾਂ ਨਾਲ ਜੁੜੀਆਂ ਬਹੁਤ ਰੌਚਕ ਗੱਲਾਂ ਸੁਣਾਈਆਂ। ਕੁਲਬੀਰ ਸਿੰਘ ਸੂਰੀ ਨੇ ਪ੍ਰੀਤ ਸੈਨਿਕਾਂ, ਪਹਿਲੇ ਪਰਿਵਾਰਾਂ ਅਤੇ ਨਾਨਕ ਸਿੰਘ ਦੀ ਸਿਰਜਣਾ ਬਾਰੇ ਅਹਿਮ ਨੁਕਤਿਆਂ ਨੂੰ ਪੇਸ਼ ਕੀਤਾ। ਅੰਤ ਵਿੱਚ ਡਾ. ਸੂਰੀ ਨੇ ਇਪਸਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਪੰਜਾਬੀ ਸਾਹਿਤ ਹੀ ਨਹੀਂ ਭਾਰਤੀ ਡਾਇਸਪੋਰਾ ਲਈ ਵੀ ਵੱਡੇ ਅਰਥਾਂ ਵਾਲੀ ਪਹਿਲਕਦਮੀ ਆਖਿਆ। ਇਪਸਾ ਵੱਲੋਂ ਦੋਵਾਂ ਮਾਣਯੋਗ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਇਪਸਾ ਸੋਵੀਨਾਰ ਭੇਂਟ ਕੀਤੇ ਗਏ।

ਇਸ ਮੌਕੇ ਪਾਲ ਰਾਊਕੇ, ਅਜਾਇਬ ਸਿੰਘ ਵਿਰਕ, ਗੁਰਜੀਤ ਉੱਪਲ, ਬਿਕਰਮਜੀਤ ਸਿੰਘ ਚੰਦੀ ਹਾਜ਼ਰ ਸਨ। ਸਟੇਜ ਦੀ ਭੂਮਿਕਾ ਸਰਬਜੀਤ ਸੋਹੀ ਅਤੇ ਰੁਪਿੰਦਰ ਸੋਜ਼ ਵੱਲੋਂ ਸਾਂਝੇ ਰੂਪ ਵਿੱਚ ਨਿਭਾਈ ਗਈ।



News Source link
#ਡ #ਕਲਬਰ #ਸਘ #ਸਰ #ਅਤ #ਜਗ #ਬਮਰਹ #ਦ #ਸਨਮਨ

- Advertisement -

More articles

- Advertisement -

Latest article