38 C
Patiāla
Sunday, May 5, 2024

ਨੌਂ ਸਾਲ ਪੁਰਾਣੇ ਕੇਸ ਵਿੱਚ ਬਾਲਦ ਕਲਾਂ ਦੇ 36 ਮਜ਼ਦੂਰ ਬਰੀ

Must read


ਗੁਰਦੀਪ ਸਿੰਘ ਲਾਲੀ/ਮੇਜਰ ਸਿੰਘ ਮੱਟਰਾਂ

ਸੰਗਰੂਰ/ ਭਵਾਨੀਗੜ੍ਹ, 22 ਫਰਵਰੀ

ਸੰਗਰੂਰ ਅਦਾਲਤ ਵੱਲੋਂ ਪਿੰਡ ਬਾਲਦ ਕਲਾਂ ਦੇ ਜ਼ਮੀਨੀ ਸੰਘਰਸ਼ ਨਾਲ ਸਬੰਧਤ ਨੌਂ ਸਾਲ ਪੁਰਾਣੇ ਕੇਸ ਦਾ ਫੈਸਲਾ ਸੁਣਾਉਂਦਿਆਂ 36 ਮਜ਼ਦੂਰਾਂ ਨੂੰ ਬਰੀ ਕਰ ਦਿੱਤਾ ਹੈ। ਪਿੰਡ ਬਾਲਦ ਕਲਾਂ ਵਿੱਚ ਪੰਚਾਇਤੀ ਜ਼ਮੀਨ ’ਚੋਂ ਰਾਖਵੇਂ ਕੋਟੇ ਦੀ ਜ਼ਮੀਨ ਦਾ ਹੱਕ ਲੈਣ ਲਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਝੰਡੇ ਹੇਠ ਤਿੱਖਾ ਸੰਘਰਸ਼ ਸ਼ੁਰੂ ਹੋਇਆ ਸੀ। ਸੰਘਰਸ਼ ਦੌਰਾਨ ਹੀ 41 ਦਲਿਤ ਮਜ਼ਦੂਰਾਂ ਖ਼ਿਲਾਫ਼ ਥਾਣਾ ਭਵਾਨੀਗੜ੍ਹ ਵਿੱਚ ਪੁਲੀਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਅੱਜ ਜੁਡੀਸ਼ਲ ਮੈਜਿਸਟ੍ਰੇਟ ਫਰਸਟ ਕਲਾਸ ਗੁਰਭਿੰਦਰ ਸਿੰਘ ਜੌਹਲ ਦੀ ਅਦਾਲਤ ਵੱਲੋਂ 36 ਮਜ਼ਦੂਰਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਮਜ਼ਦੂਰ ਵਰਗ ਵੱਲੋਂ ਕੇਸ ਦੀ ਪੈਰਵਾਈ ਐਡਵੋਕੇਟ ਬੇਅੰਤ ਸਿੰਘ ਛਾਜਲੀ, ਸਤਵਿੰਦਰ ਸਿੰਘ ਰਤਨੀਆ ਅਤੇ ਸਤਵੀਰ ਸਿੰਘ ਮੰਡੇਰ ਵੱਲੋਂ ਕੀਤੀ ਗਈ। ਅਦਾਲਤ ਦੇ ਫੈਸਲੇ ਬਾਰੇ ਐਡਵੋਕੇਟ ਸਤਵਿੰਦਰ ਸਿੰਘ ਰਤਨੀਆ ਨੇ ਦੱਸਿਆ ਕਿ ਥਾਣਾ ਭਵਾਨੀਗੜ੍ਹ ਪੁਲੀਸ ਵੱਲੋਂ 27 ਜੂਨ 2014 ਨੂੰ 41 ਵਿਅਕਤੀਆਂ ਖ਼ਿਲਾਫ਼ ਅਧੀਨ ਧਾਰਾ 353, 355, 186, 120-ਬੀ, 148, 149 ਆਈਪੀਸੀ ਤਹਿਤ ਕੇਸ ਦਰਜ ਕੀਤਾ ਗਿਆ ਸੀ। 41 ਜਣਿਆਂ ਨੂੰ ਕਰੀਬ 59 ਦਿਨ ਜੇਲ੍ਹ ਵਿੱਚ ਬੰਦ ਰਹਿਣਾ ਪਿਆ। ਕੇਸ ਦੀ ਸੁਣਵਾਈ ਸਥਾਨਕ ਅਦਾਲਤ ਵਿੱਚ ਚੱਲ ਰਹੀ ਸੀ। ਸੁਣਵਾਈ ਦੌਰਾਨ ਚਾਰ ਜਣਿਆਂ ਦੀ ਮੌਤ ਹੋ ਗਈ ਸੀ ਜਦੋਂ ਕਿ ਇੱਕ ਵਿਅਕਤੀ ਅਦਾਲਤ ਤੋਂ ਪੀ.ਓ. ਹੈ ਜਦੋਂ ਕਿ ਬਾਕੀ ਰਹਿੰਦੇ 36 ਜਣਿਆਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਭਾਵੇਂ ਕਿ ਇਨ੍ਹਾਂ ਮਜ਼ਦੂਰਾਂ ਖ਼ਿਲਾਫ਼ ਧਾਰਾ 307 ਵੀ ਲਗਾਈ ਗਈ ਸੀ ਜੋ ਕਿ ਜਾਂਚ ਦੌਰਾਨ ਰੱਦ ਹੋ ਗਈ ਸੀ।





News Source link

- Advertisement -

More articles

- Advertisement -

Latest article