27.8 C
Patiāla
Thursday, May 2, 2024

ਜੰਮੂ ਕਸ਼ਮੀਰ ਤੇ ਲੱਦਾਖ ਵਿੱਚ ਫਸੇ 275 ਯਾਤਰੀ ਕੱਢੇ

Must read


ਕਾਰਗਿਲ/ਜੰਮੂ, 22 ਫਰਵਰੀ

ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਫਸੇ ਕੁੱਲ 275 ਯਾਤਰੀਆਂ ਨੂੰ ਅੱਜ ਜਹਾਜ਼ ਰਾਹੀਂ ਕੱਢਿਆ ਗਿਆ। ਇਕ ਅਧਿਕਾਰਤ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ੍ਰੀਨਗਰ-ਲੇਹ ਕੌਮੀ ਮਾਰਗ ਦੇ ਬੰਦ ਹੋਣ ਤੇ ਖ਼ਰਾਬ ਮੌਸਮ ਕਰ ਕੇ ਜੰਮੂ ਅਤੇ ਸ੍ਰੀਨਗਰ ਵਿੱਚ ਫਸੇ ਕਾਰਗਿਲ ਦੇ ਯਾਤਰੀ ਏਐੱਨ-32 ਕਾਰਗਿਲ ਕੋਰੀਅਰ ਦੀ ਸੇਵਾ ਦਾ ਇਸਤੇਮਾਲ ਨਹੀਂ ਕਰ ਸਕ ਰਹੇ ਸਨ। ਤਰਜਮਾਨ ਨੇ ਦੱਸਿਆ ਕਿ ਸ਼ਹਿਰੀ ਹਵਾਬਾਜ਼ੀ ਵਿਭਾਗ ਲੱਦਾਖ ਦੀਆਂ ਸਿਫਾਰਸ਼ਾਂ ’ਤੇ ਭਾਰਤੀ ਹਵਾਈ ਸੈਨਾ ਨੇ ਆਈਐੱਲ-76 ਜਹਾਜ਼ ਦੀ ਸੁਵਿਧਾ ਪ੍ਰਦਾਨ ਕੀਤੀ ਜਿਸ ਨੇ ਜੰਮੂ ਤੋਂ 193 ਯਾਤਰੀਆਂ ਨੂੰ ਲੇਹ ਤੱਕ ਪਹੁੰਚਾਇਆ ਜਦਕਿ ਸ੍ਰੀਨਗਰ ਅਤੇ ਕਾਰਗਿਲ ਵਿਚਾਲੇ ਏਐੱਨ-32 ਦੀਆਂ ਦੋ ਉਡਾਣਾਂ ਰਾਹੀਂ 57 ਯਾਤਰੀਆਂ ਨੂੰ ਲਿਜਾਇਆ ਗਿਆ। -ਪੀਟੀਆਈ



News Source link

- Advertisement -

More articles

- Advertisement -

Latest article