23.9 C
Patiāla
Friday, May 3, 2024

ਸਿੱਖ ਨੈਸ਼ਨਲ ਕਾਲਜ ਫਾਈਨਲ ਵਿੱਚ

Must read


ਜੇਬੀ ਸੇਖੋਂ

ਗੜ੍ਹਸ਼ੰਕਰ, 20 ਫਰਵਰੀ

ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਕਰਵਾਏ ਜਾ ਰਹੇ ਆਲ ਇੰਡੀਆ ਪ੍ਰਿੰਸੀਪਲ ਹਰਭਜਨ ਸਿੰਘ ਫੁਟਬਾਲ ਟੂਰਨਾਮੈਂਟ ਦੇ ਅੱਜ ਛੇਵੇਂ ਦਿਨ ਕਾਲਜ ਪੱਧਰ ਦੇ ਸੈਮੀਫਾਈਨਲ ਮੈਚ ਵਿੱਚ ਸਿੱਖ ਨੈਸ਼ਨਲ ਕਾਲਜ ਬੰਗਾ ਨੇ ਡੀਏਵੀ ਕਾਲਜ ਫਗਵਾੜਾ ਨੂੰ 3-0 ਦੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਦਾਖਲਾ ਹਾਸਲ ਕੀਤਾ।

ਜੇਤੂ ਟੀਮ ਵੱਲੋਂ ਤਿੰਨੋਂ ਗੋਲ ਹਰਜੋਤ ਸਿੰਘ ਨੇ 9ਵੇਂ, 25ਵੇਂ ਅਤੇ 70ਵੇਂ ਮਿੰਟ ਵਿੱਚ ਕਰਕੇ ਹੈਟ੍ਰਿਕ ਲਾਈ। ਕਲੱਬ ਵਰਗ ਦੇ ਮੈਚ ਵਿੱਚ ਦਿੱਲੀ ਫੁਟਬਾਲ ਕਲੱਬ, ਦਿੱਲੀ ਨੇ ਯੰਗ ਫੁਟਬਾਲ ਕਲੱਬ ਮਾਹਿਲਪੁਰ ਨੂੰ 1-0 ਦੇ ਫਰਕ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਦਾਖਲਾ ਹਾਸਲ ਕੀਤਾ। ਜੇਤੂ ਟੀਮ ਵੱਲੋਂ ਮਨਵੀਰ ਸਿੰਘ ਨੇ ਮੈਚ ਦੇ 27ਵੇਂ ਮਿੰਟ ’ਚ ਗੋਲ ਕੀਤਾ। ਕਲੱਬ ਵਰਗ ਦੇ ਵੱਖਰੇ ਮੈਚ ਵਿੱਚ ਆਰਸੀਐੱਫ ਕਪੂਰਥਲਾ ਨੇ ਰਾਊਂਡ ਗਲਾਸ ਫੁਟਬਾਲ ਕਲੱਬ, ਮੁਹਾਲੀ ਨੂੰ 1-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਮੁਖਵਿੰਦਰਜੀਤ ਸਿੰਘ ਨੇ ਪੈਨਲਟੀ ਕਿੱਕ ਰਾਹੀਂ 74ਵੇਂ ਮਿੰਟ ਵਿੱਚ ਜੇਤੂ ਗੋਲ ਕੀਤਾ।

ਭਲਕੇ ਕਲੱਬ ਵਰਗ ਦੇ ਦੋ ਸੈਮੀਫਾਈਨਲ ਮੈਚਾਂ ਤੋਂ ਇਲਾਵਾ ਅਕੈਡਮੀ ਵਰਗ ਦੇ ਅੰਡਰ 17 ਉਮਰ ਵਰਗ ਵਿੱਚ ਫੁਟਬਾਲ ਅਕੈਡਮੀ ਪਾਲਦੀ ਅਤੇ ਰਾਊਂਡ ਗਲਾਸ ਫੁਟਬਾਲ ਅਕੈਡਮੀ ਮੁਹਾਲੀ ਦੀਆਂ ਟੀਮਾਂ ਭਿੜਨਗੀਆਂ ਅਤੇ ਕਾਲਜ ਵਰਗ ਵਿੱਚ ਜੀਐੱਨਏ ਯੂਨੀਵਰਸਿਟੀ, ਫਗਵਾੜਾ ਅਤੇ ਖਾਲਸਾ ਕਾਲਜ ਗੜ੍ਹਸ਼ੰਕਰ ਦੀਆਂ ਟੀਮਾਂ ਸੈਮੀਫਾਈਨਲ ਵਿੱਚ ਆਹਮੋ ਸਾਹਮਣੇ ਹੋਣਗੀਆਂ। ਇਹ ਮੁਕਾਬਲੇ ਪ੍ਰਿੰ. ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਹਨ। 





News Source link

- Advertisement -

More articles

- Advertisement -

Latest article