29 C
Patiāla
Thursday, May 16, 2024

ਨੇਪਾਲ ਤੋਂ ਭਾਰਤ ਆਈ ਪਾਕਿ ਲੜਕੀ ਨੂੰ ਵਾਪਸ ਭੇਜਿਆ

Must read


ਪੱਤਰ ਪ੍ਰੇਰਕ
ਅਟਾਰੀ, 20 ਫਰਵਰੀ

ਨੇਪਾਲ ਰਸਤੇ ਭਾਰਤ ਵਿੱਚ ਗੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਈ ਪਾਕਿਸਤਾਨੀ ਲੜਕੀ ਇਕਰਾ ਜਿਵਾਨੀ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਵਾਪਸ ਭੇਜਿਆ ਗਿਆ। ਸੀਮਾ ਸੁਰੱਖਿਆ ਬਲ ਵੱਲੋਂ ਇਕਰਾ ਜਿਵਾਨੀ ਨੂੰ ਪਾਕਿਸਤਾਨ ਰੇਂਜਰਜ਼ ਹਵਾਲੇ ਕੀਤਾ ਗਿਆ। ਜਾਣਕਾਰੀ ਅਨੁਸਾਰ ਇਕਰਾ ਜਿਵਾਨੀ ਭਾਰਤ ਵਿੱਚ ਰਹਿੰਦੇ ਆਪਣੇ ਦੋਸਤ ਨੂੰ ਮਿਲਣ ਲਈ ਗੈਰਕਾਨੂੰਨੀ ਢੰਗ ਨਾਲ ਨੇਪਾਲ ਰਸਤੇ ਭਾਰਤ ਆਈ ਸੀ। ਉਸ ਦਾ ਦੋਸਤ ਮੁਲਾਇਮ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਦੋਵਾਂ ਵਿਚਕਾਰ ਆਨਲਾਈਨ ਗੇਮ ਲੂਡੋ ਰਾਹੀਂ ਗੱਲਬਾਤ ਸ਼ੁਰੂ ਹੋਈ ਸੀ ਤੇ ਦੋਵਾਂ ’ਚ ਪਿਆਰ ਹੋ ਗਿਆ। ਵਿਆਹ ਕਰਵਾਉਣ ਲਈ 19 ਸਾਲਾ ਇਕਰਾ ਸਤੰਬਰ 2022 ’ਚ ਪਾਕਿਸਤਾਨ ਤੋਂ ਨੇਪਾਲ ਰਸਤੇ ਭਾਰਤ ਪੁੱਜੀ ਸੀ।





News Source link

- Advertisement -

More articles

- Advertisement -

Latest article