39 C
Patiāla
Wednesday, May 15, 2024

16ਵੀਂ ਮੀਰੀ ਪੀਰੀ ਕੁਸ਼ਤੀ ਚੈਂਪੀਅਨਸ਼ਿਪ

Must read


ਸੰਤੋਖ ਸਿੰਘ ਮੰਡੇਰ

ਕੈਨੇਡਾ ਦੇ ਪੱਛਮੀ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਸਟਫੋਰਡ ਦੇ ਨਾਮੀ ਵਿਲੀਅਮ ਜੇ ਮੌਂਟ ਸੀਨੀਅਰ ਸੈਕੰਡਰੀ ਸਕੂਲ ਦੇ ਮਲਟੀਪਰਪਜ਼ ਜਿੰਮ ਵਿੱਚ ਬੀਸੀ ਸਕੂਲਾਂ ਦੇ ਪਹਿਲਵਾਨ ਬੱਚੇ-ਬੱਚਿਆਂ ਲਈ 16ਵੀਂ ਮੀਰੀ ਪੀਰੀ ਰੈਸਲਿੰਗ ਚੈਂਪੀਅਨਸ਼ਿਪ ਕਰਵਾਈ ਗਈ।

ਮੀਰੀ ਪੀਰੀ ਕੁਸ਼ਤੀ ਚੈਂਪੀਅਨਸ਼ਿਪ ਦਾ ਸਾਰਾ ਪ੍ਰਬੰਧ ਐਬਸਟਫੋਰਡ ਦੇ ਵਸਨੀਕ ਪੰਜਾਬੀ ਪਰਿਵਾਰਾਂ ਦੇ ਸਹਿਯੋਗੀਆਂ, ਕਾਰੋਬਾਰੀ ਅਦਾਰਿਆਂ ਤੇ ਕਿਸਾਨ ਵੀਰਾਂ ਵੱਲੋਂ ਕੀਤਾ ਗਿਆ। ਇਸ ਵਿੱਚ ‘ਲੋਅਰ ਮੇਨਲੈਡ’ ਦੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੇ ਭਾਗ ਲਿਆ। ਇਹ ਕੁਸ਼ਤੀ ਮੁਕਾਬਲੇ ਕੈਨੇਡਾ ਦੀ ਧਰਤੀ ’ਤੇ ਪੰਜਾਬ ਦੇ ਪਿੰਡਾਂ ਵਿੱਚ ਮਿੱਟੀ ਦੇ ਅਖਾੜਿਆਂ ਵਿੱਚ ਹੁੰਦੇ ਮਿੱਟੀ ਦੇ ਘੋਲਾਂ ਦੀ ਯਾਦ ਤਾਜ਼ਾ ਕਰਵਾ ਗਏ। ਪੁਰਾਣੇ ਸਮੇਂ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਪੈਂਦੀਆਂ ਛਿੰਝਾਂ ਵਿੱਚ ਭਲਵਾਨਾਂ ਦਾ ਘੋਲ ਅੱਧੇ ਘੰਟੇ ਤੋਂ ਵੱਧ ਵੀ ਚੱਲ ਜਾਂਦਾ ਸੀ ਤੇ ਘੋਲ ਦਾ ਫੈਸਲਾ ਅਕਸਰ ਚਿੱਤ ਕਰਨ ਨਾਲ ਹੀ ਹੁੰਦਾ ਸੀ। ਅੱਜਕੱਲ੍ਹ ਦੀ ਕੁਸ਼ਤੀ ਨੰਬਰਾਂ ਉੱਪਰ ਆਧਾਰਿਤ ਹੈ ਜੋ ਮਿੰਟਾਂ ਵਿੱਚ ਹੀ ਖਤਮ ਹੋ ਜਾਂਦੀ ਹੈ। ਪਹਿਲਵਾਨ ਦੇ ਸਰੀਰ ਨੂੰ ਮਿੱਟੀ ਵੀ ਨਹੀਂ ਲੱਗਦੀ ਤੇ ਕੁਸ਼ਤੀ ਦੇ ਦਾਅ ਪੇਚ ਮਾਰ ਕੇ ਵੱਧ ਅੰਕ ਲੈਣ ਵਾਲਾ ਪਹਿਲਵਾਨ ਜੇਤੂ ਕਰਾਰ ਹੋ ਜਾਂਦਾ ਹੈ। ਕੁਸ਼ਤੀ ਦੀ ਖੇਡ ਕੈਨੇਡਾ ਦੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪ੍ਰਮੁੱਖ ਮਾਨਤਾ ਪ੍ਰਾਪਤ ਖੇਡ ਹੈ। ਵਿਸ਼ਵ ਪੱਧਰ ਉੱਪਰ ਵੀ ਇਸ ਖੇਡ ਦੇ ਮੁਕਾਬਲੇ ਸਰੀਰਕ ਵਜ਼ਨ ਅਨੁਸਾਰ ਹੁੰਦੇ ਰਹਿੰਦੇ ਹਨ।

16ਵੀਂ ਮੀਰੀ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਬੀਸੀ ਦੇ ਸਕੂਲਾਂ ਵਿੱਚ ਪੜ੍ਹਦੇ ਅਤੇ ਲੋਅਰ ਮੇਨਲੈਡ ਦੀਆਂ ਰੈਸਲਿੰਗ ਅਕਾਦਮੀਆਂ, ਕੁਸ਼ਤੀ ਅਖਾੜਿਆਂ ਤੇ ਕਲੱਬਾਂ ਵਿੱਚ ਕੁਸ਼ਤੀ ਦੇ ਦਾਅ ਪੇਚ ਸਿੱਖਦੇ ਨੌਜਵਾਨ ਪਹਿਲਵਾਨ ਬੱਚੇ ਤੇ ਬੱਚਿਆਂ, ਉਨ੍ਹਾਂ ਦੇ ਮੂਲ ਗੋਰੇ, ਚੀਨੀ, ਭਾਰਤੀ ਤੇ ਪੰਜਾਬੀ ਪਰਿਵਾਰਾਂ ਨੇ ਉਚੇਚਾ ਭਾਗ ਲਿਆ। ਇਸ ਚੈਂਪੀਅਨਸ਼ਿਪ ਵਿੱਚ ਟੇਕ ਡਾਊਨ ਕੁਸ਼ਤੀ ਅਕੈਡਮੀ, ਕੈਨੇਡੀਅਨ ਮੱਲ ਰੈਸਲਿੰਗ ਕਲੱਬ, ਮੀਰੀ ਪੀਰੀ ਰੈਸਲਿੰਗ ਕਲੱਬ, ਰੁਸਤਮ ਰੈਸਲਿੰਗ ਕਲੱਬ, ਕੋਸਟ ਰੈਸਲਿੰਗ ਅਕੈਡਮੀ, ਖਾਲਸਾ ਰੈਸਲਿੰਗ ਕਲੱਬ, ਬਾਲਾ ਜੀ ਰੈਸਲਿੰਗ ਕਲੱਬ, ਅਬਰਨੀ ਰੈਸਲਿੰਗ ਕਲੱਬ, ਚਿਲਾਵੈਕ ਰੈਸਲਿੰਗ ਕਲੱਬ, ਮੈਰੀਅਟ ਰੈਸਲਿੰਗ ਕਲੱਬ ਆਦਿ ਦੇ ਬੱਚਿਆਂ ਨੇ ਅਹਿਮ ਮੱਲਾਂ ਮਾਰੀਆਂ। ਐਬਸਟਫੋਰਡ ਦੇ ਨਾਮੀ ਕਿਸਾਨ ਤੇ ਪਹਿਲਵਾਨ ਕੁਲਵਿੰਦਰ ਸਿੰਘ ਕੂਨਰ ਤੇ ਉਨ੍ਹਾਂ ਦੇ ਪਹਿਲਵਾਨ ਪੁੱਤਰ ਗੁਰਜੋਤ ਸਿੰਘ ਕੂਨਰ-ਕੁਸ਼ਤੀ ਕੋਚ ਬੀਸੀ ਰੈਸਲਿੰਗ ਸੰਸਥਾ ਦਾ ਮਹੱਤਵਪੂਰਨ ਰੋਲ ਤੇ ਸਹਿਯੋਗ ਰਿਹਾ।

ਟੂਰਨਾਮੈਂਟ ਦੇ ਪ੍ਰਬੰਧਕ ਚੰਨਮੀਤ ਫੂਲਕਾ ਨੇ ਆਪਣੀਆਂ ਪ੍ਰਬੰਧਕੀ ਜ਼ਿੰਮੇਵਾਰੀਆਂ ਬਾਖੂਬੀ ਨਾਲ ਨਿਭਾਈਆਂ। ਮੀਰੀ ਪੀਰੀ ਕਲੱਬ ਦੇ ਰੈਸਲਿੰਗ ਕੋਚ ਤੇ ਕੁਸ਼ਤੀ ਖਲੀਫਾ ਸੁੱਚਾ ਮਾਨ ਦਾ ਯੋਗਦਾਨ ਵੀ ਭਰਪੂਰ ਰਿਹਾ। ਹਰਜੀਤ ਫੂਲਕਾ, ਜ਼ੋਰਾ ਕਲੇਰ, ਜਸਵਿੰਦਰ ਗਿਲ, ਮਿੰਟੂ ਜੌਹਲ, ਗੁਰਤੇਜ ਗਿਲ, ਰਾਜੂ ਢਿੱਲੋਂ ਨੇ ਵੀ ਟੂਰਨਾਮੈਟ ਦੀ ਸਫਲਤਾ ਲਈ ਅੱਗੇ ਵਧ ਕੇ ਕੰਮ ਕੀਤਾ। ਮੀਰੀ ਪੀਰੀ ਰੈਸਲਿੰਗ ਕਲੱਬ ਦੇ ਪ੍ਰਬੰਧਕਾਂ ਤੇ ਉਨ੍ਹਾਂ ਦੇ ਸਮਰਥਕਾਂ ਦਾ ਇਹ ਖੇਡ ਮੁਕਾਬਲਾ ਸੈਂਕੜੇ ਕੈਨੇਡੀਅਨ ਨੌਜਵਾਨਾਂ ਨੂੰ ਰਿਸ਼ਟ ਪੁਸ਼ਟ, ਨਰੋਆ ਤੇ ਨਸ਼ਿਆਂ ਤੋਂ ਰਹਿਤ ਸਰੀਰ ਰੱਖਣ ਵਿੱਚ ਮਦਦ ਕਰਦਾ ਹੈ।

ਸੰਪਰਕ: 604-505-7000



News Source link
#16ਵ #ਮਰ #ਪਰ #ਕਸ਼ਤ #ਚਪਅਨਸ਼ਪ

- Advertisement -

More articles

- Advertisement -

Latest article