34.2 C
Patiāla
Friday, May 17, 2024

ਬਰਨਾਲਾ ਪੁਲੀਸ ਨੇ ਅਸਲੇ ਸਮੇਤ 10 ਨੌਜਵਾਨ ਕਾਬੂ ਕੀਤੇ

Must read


ਲਖਵੀਰ ਸਿੰਘ ਚੀਮਾ

ਟੱਲੇਵਾਲ (ਬਰਨਾਲਾ), 18 ਫਰਵਰੀ

ਬਰਨਾਲਾ ਪੁਲੀਸ ਨੇ 10 ਨੌਜਵਾਨਾਂ ਨੂੰ 9 ਗੈਰ ਕਾਨੂੰਨੀ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਤੋਂ 2 ਸਕਾਰਪੀਓ ਗੱਡੀਆਂ ਵੀ ਬਰਾਮਦ ਕੀਤੀਆਂ ਹਨ। ਬਰਾਮਦ ਕੀਤੇ ਹਥਿਆਰਾਂ ਵਿੱਚ 6 ਬਾਰਾਂ ਬੋਰ ਬੰਦੂਕਾਂ ਤੇ ਤਿੰਨ 32 ਬੋਰ ਪਿਸਟਲ ਸ਼ਾਮਲ ਹਨ। ਐੱਸਐੱਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਐੱਸਪੀਡੀ ਰਮਨੀਸ਼ ਚੌਧਰੀ, ਡੀਐੱਸਪੀ ਮਾਨਵਜੀਤ ਸਿੰਘ ਅਤੇ ਸੀਆਈਏ ਸਟਾਫ਼ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਮੁਲਜ਼ਮਾਂ ਉਪਰ ਪਹਿਲਾਂ ਵੀ ਕਤਲ, ਡਕੈਤੀ, ਨਸ਼ੇ ਅਤੇ ਅਸਲੇ ਦੇ ਮਾਮਲੇ ਦਰਜ ਹਨ। ਇੱਕ ਮੁਲਜ਼ਮ ਗੈਂਗਸਟਰ ਕੁਲਵੀਰ ਨਰੂਆਣਾ ਤੇ ਅਜੀਜ਼ ਖ਼ਾਨ ਦੇ ਸਾਥੀ ਰਹੇ ਗੈਂਗਸਟਰ ਮਨਪ੍ਰੀਤ ਮੰਨਾ ਨਾਲ ਕੇਸ ’ਚ ਨਾਮਜ਼ਦ ਹੈ। ਇਹ ਮੁਲਜ਼ਮ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਦ ਦੇਣ ਦੀ ਤਿਆਰੀ ਵਿੱਚ ਸਨ।





News Source link

- Advertisement -

More articles

- Advertisement -

Latest article