24.2 C
Patiāla
Monday, April 29, 2024

ਦਿਲਪ੍ਰੀਤ ਭੱਠਲ ਦੀ ‘ਕੈਨੇਡਾ ਦੇ ਅਲਟੀਮੇਟ ਚੈਲੇਜ਼’ ਲਈ ਚੋਣ

Must read


ਸੁਰਿੰਦਰ ਮਾਵੀ

ਵਿਨੀਪੈੱਗ: ਵਿਨੀਪੈੱਗ, ਮੈਨੀਟੋਬਾ (ਕੈਨੇਡਾ) ਦੀ ਜੰਮਪਲ ਪੰਜਾਬਣ ਦਿਲਪ੍ਰੀਤ ਕੌਰ ਭੱਠਲ “ਕੈਨੇਡਾ ਦੇ ਅਲਟੀਮੇਟ ਚੈਲੇਂਜ਼” ਸ਼ੋਅ ਲਈ ਚੁਣੀ ਗਈ ਹੈ। ਖਿਡਾਰੀਆਂ ਦੇ ਖਾਨਦਾਨ ਵਿੱਚ ਪੈਦਾ ਹੋਈ ਦਿਲਪ੍ਰੀਤ ਭੱਠਲ ਨੇ ਆਪਣੇ ਸਕੂਲੀ ਜੀਵਨ ਸਮੇਂ ਵਿਨੀਪੈੱਗ ਮੇਪਲਜ਼ ਹਾਈ ਸਕੂਲ ਦੀ ਲਗਾਤਾਰ ਤਿੰਨ ਸਾਲ ਬੈਸਟ ਅਥਲੀਟ ਬਣਕੇ ਇਹ ਮਾਣ ਪਹਿਲੀ ਪੰਜਾਬਣ ਦੇ ਨਾਂ ਕੀਤਾ। ਉਸ ਨੇ ਸੂਬਾ ਪੱਧਰੀ ਫਿਟਨੈੱਸ ਮੁਕਾਬਲਿਆਂ ਵਿੱਚ ਮੈਨੀਟੋਬਾ ਓਵਰਆਲ ਚੈਂਪੀਅਨਸ਼ਿਪ ਅਤੇ ਕੈਨੇਡਾ ਦੇ ਨੈਸ਼ਨਲ ਪੱਧਰ ਦੇ ਸਾਰੇ ਮੁਕਾਬਲਿਆਂ ਵਿੱਚ ‘ਉਪ ਜੇਤੂ’ ਦਾ ਖਿਤਾਬ ਆਪਣੇ ਨਾਂ ਕੀਤਾ ਜੋ ਕਿਸੇ ਪੰਜਾਬਣ ਦੀ ਪਹਿਲੀ ਪ੍ਰਾਪਤੀ ਹੈ।

ਲਿਟਲ ਟੈਂਕ ਫਿੱਟਨੈੱਸ ਦੀ ਨਿਰਮਾਤਾ ਦਿਲਪ੍ਰੀਤ ਭੱਠਲ ਬੜੇ ਦ੍ਰਿੜ ਇਰਾਦੇ ਪ੍ਰਗਟ ਕਰਦੀ ਹੋਈ ਕਹਿੰਦੀ ਹੈ ਕਿ ਮੈਂ ‘ਕੈਨੇਡਾ ਦੇ ਅਲਟੀਮੇਟ ਚੈਲੇਂਜ਼’ ਸ਼ੋਅ ਵਿੱਚ ਆਪਣੀ ‘ਰੈੱਡ ਟੀਮ’ ਦੀ ਜਿੱਤ ਲਈ ਪੂਰਾ ਤਾਣ ਲਾ ਦਿਆਂਗੀ। ਇਨਸਾਈਟ ਪ੍ਰੋਡਕਸ਼ਨਜ਼ (ਬੋਟ ਰੌਕਰ ਕੰਪਨੀ) ਅਤੇ ਗੁਰੀਨ ਕੰਪਨੀ ਵੱਲੋਂ ਨਿਰਮਿਤ ਇਸ ਸ਼ੋਅ ਦਾ ਪ੍ਰੀਮੀਅਰ 16 ਫਰਵਰੀ ਨੂੰ ਸੀਬੀਸੀ ਕੈਨੇਡਾ ਉੱਤੇ ਹੋ ਰਿਹਾ ਹੈ। ਇਹ ਸ਼ੋਅ ਹਫ਼ਤੇ ਦੇ ਹਰ ਵੀਰਵਾਰ ਨੂੰ ਈਸਟਰਨ ਟਾਈਮ ਸ਼ਾਮ 8 ਵਜੇ ਅਤੇ ਪੈਸੇਫਿਕ ਟਾਈਮ ਸ਼ਾਮ 5 ਵਜੇ ਪ੍ਰਸਾਰਿਤ ਹੋਵੇਗਾ। ਇਹ ਮਨੋਰੰਜਕ ਸ਼ੋਅ 8 ਕਿਸ਼ਤਾਂ ਵਿੱਚ ਦਿਖਾਇਆ ਜਾਵੇਗਾ। ਇਹ ਮੁਸ਼ਕਲਾਂ ਭਰਪੂਰ ਸ਼ੋਅ ਕੈਨੇਡਾ ਦੇ ਵੱਖ-ਵੱਖ ਇਲਾਕਿਆਂ ਵਿੱਚ ਫਿਲਮਾਇਆ ਗਿਆ ਹੈ ਜਿਸ ਵਿੱਚ ਚਾਰ-ਚਾਰ ਖਿਡਾਰੀਆਂ ਦੀਆਂ 6 ਟੀਮਾਂ ਨੂੰ ਕੈਨੇਡਾ ਦੇ ਵਿਸ਼ਵ ਪੱਧਰ ਦੇ ਖਿਡਾਰੀਆਂ ਵੱਲੋਂ ਕੋਚ ਕੀਤਾ ਗਿਆ ਹੈ।

ਇਨ੍ਹਾਂ ਕੋਚਾਂ ਵਿੱਚ ਦੋ ਵਾਰ ਓਲੰਪਿਕ ਚੈਂਪੀਅਨ ਦੌੜਾਕ ਡੋਨਾਵਨ ਬੇਲੀ, ਮੋਹਾਕ ਓਲੰਪੀਅਨ (ਵਾਟਰ ਪੋਲੋ) ਅਤੇ ਕੈਨੇਡਾ ਦੇ ਮੂਲ ਵਾਸੀਆਂ ਦੀਆਂ ਖੇਡਾਂ ਨੂੰ ਉੱਚੇ ਪੱਧਰ ਤੱਕ ਲੈ ਕੇ ਜਾਣ ਵਾਲੀ ਵਾਨੀਕ ਹੌਰਨ ਮਿਲਰ, ਸਾਈਕਲਿੰਗ ਅਤੇ ਸਪੀਡ ਸਕੇਟਿੰਗ ਵਿੱਚ ਓਲੰਪਿਕ ਖੇਡਾਂ ਦੀ ਛੇ ਵਾਰ ਤਮਗਾ ਜੇਤੂ ਕਲਾਗ ਹਿਊਗਜ਼, ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਮਗਾ ਜੇਤੂ ਰਗਬੀ ਟੀਮ ਕਪਤਾਨ ਜੈਨ ਕਿਸ਼, ਓਲੰਪੀਅਨ ਸਪੀਰ ਸਕੇਟਰ ਗਿਲਮੋਰ ਜੂਨੀਓ, ਐੱਨ ਐੱਫ ਐੱਲ ਸੁਪਰ ਬਾਲ ਚੈਂਪੀਅਨ ਅਤੇ ਸੰਸਾਰ ਪੱਧਰ ਦੇ ਸਾਈਕਲਿਸਟ ਲਿਊਕ ਵਿਲਸਨ ਸ਼ਾਮਲ ਹਨ।



News Source link
#ਦਲਪਰਤ #ਭਠਲ #ਦ #ਕਨਡ #ਦ #ਅਲਟਮਟ #ਚਲਜ਼ #ਲਈ #ਚਣ

- Advertisement -

More articles

- Advertisement -

Latest article