29.1 C
Patiāla
Sunday, May 5, 2024

ਸਕੁਐਸ਼: ਪਾਕਿਸਤਾਨ ਨੇ ਭਾਰਤ ਨੂੰ 2-0 ਨਾਲ ਹਰਾਇਆ

Must read


ਚੇਨੱਈ: ਭਾਰਤੀ ਪੁਰਸ਼ ਟੀਮ ਨੂੰ ਅੱਜ ਇੱਥੇ 21ਵੀਂ ਏਸ਼ਿਆਈ ਜੂਨੀਅਰ ਟੀਮ ਸਕੁਐਸ਼ ਚੈਂਪੀਅਨਸ਼ਿਪ-2023 ਦੇ ਫਾਈਨਲ ਵਿੱਚ ਪਾਕਿਸਤਾਨ ਤੋਂ 0-2 ਨਾਲ ਹਾਰ ਝੱਲਣੀ ਪਈ। ਚੋਟੀ ਦਾ ਦਰਜਾ ਪ੍ਰਾਪਤ ਪਾਕਿਸਤਾਨ ਦੇ ਖਿਡਾਰੀਆਂ ਨੂਰ ਜ਼ਮਾਨ ਅਤੇ ਮੁਹੰਮਦ ਹਮਜ਼ਾ ਖਾਨ ਨੇ ਜਿੱਤਾਂ ਦਰਜ ਕੀਤੀਆਂ। ਜ਼ਮਾਨ ਨੇ ਚਾਰ ਸੈੱਟਾਂ ਤੱਕ ਚੱਲੇ ਸਖਤ ਮੁਕਾਬਲੇ ਵਿੱਚ ਕ੍ਰਿਸ਼ਨਾ ਮਿਸ਼ਰਾ ਨੂੰ, ਜਦਕਿ ਖਾਨ ਨੇ ਪਾਰਥ ਅੰਬਾਨੀ ਨੂੰ ਸਿੱਧੇ ਸੈੱਟਾਂ ਵਿੱਚ ਸ਼ਿਕਸਤ ਦਿੱਤੀ। ਜ਼ਮਾਨ ਨੇ ਮਿਸ਼ਰਾ ਨੂੰ 12-10, 9-11, 13-11, 11-9 ਨਾਲ ਹਰਾ ਕੇ ਪਾਕਿਸਤਾਨ ਨੂੰ 1-0 ਨਾਲ ਲੀਡ ਦਿਵਾਈ, ਜਦਕਿ ਖਾਨ ਨੇ ਅੰਬਾਨੀ ਨੂੰ 11-7, 11-5, 11-4 ਨਾਲ ਸ਼ਿਕਸਤ ਦੇ ਕੇ ਲੀਡ ਦੁੱਗਣੀ ਕਰ ਦਿੱਤੀ। ਮਹਿਲਾਵਾਂ ਦੇ ਫਾਈਨਲ ਵਿੱਚ ਮਲੇਸ਼ੀਆ ਨੇ ਹਾਂਗਕਾਂਗ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ, ਜਦਕਿ ਭਾਰਤ ਨੇ ਜਾਪਾਨ ਨਾਲ ਮਹਿਲਾ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। -ਪੀਟੀਆਈ





News Source link

- Advertisement -

More articles

- Advertisement -

Latest article