30.2 C
Patiāla
Friday, May 10, 2024

ਟੀਐੱਮਸੀ ਕਾਰਕੁਨਾਂ ’ਤੇ ਬੰਬ ਸੁੱਟਿਆ; ਦੋ ਹਲਾਕ

Must read


ਕੋਲਕਾਤਾ, 5 ਫਰਵਰੀ

ਪੱਛਮੀ ਬੰਗਾਲ ਵਿੱਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਬੀਰਭੂਮ ਜ਼ਿਲ੍ਹੇ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਦੋ ਕਾਰਕੁਨਾਂ ਦੀ ਬੰਬ ਧਮਾਕੇ ਵਿੱਚ ਮੌਤ ਹੋ ਗਈ। ਪੁਲੀਸ ਨੇ ਅੱਜ ਦੱਸਿਆ ਕਿ ਸ਼ਨਿੱਚਰਵਾਰ ਨੂੰ ਉਨ੍ਹਾਂ ਦੇ ਮੋਟਰਸਾਈਕਲ ’ਤੇ ਬੰਬ ਸੁੱਟਿਆ ਗਿਆ ਸੀ। ਇਸ ਘਟਨਾ ਦੇ 24 ਘੰਟਿਆਂ ਦੇ ਅੰਦਰ ਹੀ ਜ਼ਿਲ੍ਹੇ ਦੇ ਐੱਸਪੀ ਦਾ ਤਬਾਦਲਾ ਕਰ ਦਿੱਤਾ ਗਿਆ। ਹਾਲਾਂਕਿ, ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਇਸ ਬਦਲੀ ਦਾ ਉਪਰੋਕਤ ਘਟਨਾ ਨਾਲ ਕੋਈ ਸਬੰਧ ਨਹੀਂ ਹੈ। ਮ੍ਰਿਤਕਾਂ ਦੀ ਪਛਾਣ ਟੀਐੱਮਸੀ ਕਾਰਕੁਨ ਨਿਊਟਨ ਸ਼ੇਖ਼ ਅਤੇ ਸਥਾਨਕ ਪੰਚਾਇਤ ਮੁਖੀ ਦੇ ਭਰਾ ਲਾਲਤੂ ਸ਼ੇਖ ਵਜੋਂ ਹੋਈ ਹੈ। 

ਪੁਲੀਸ ਨੇ ਦੱਸਿਆ ਕਿ ਜਦੋਂ ਇਹ  ਦੋਵੇਂ ਸ਼ਨਿੱਚਰਵਾਰ ਸ਼ਾਮ ਨੂੰ ਮਰਗ੍ਰਾਮ ਵਿੱਚ ਇੱਕ ਮੋਟਰਸਾਈਕਲ ’ਤੇ ਜਾ ਰਹੇ ਸਨ ਤਾਂ ਕੁੱਝ ਲੋਕਾਂ ਨੇ ਉਨ੍ਹਾਂ ’ਤੇ ਬੰਬ ਸੁੱਟ ਦਿੱਤਾ। ਧਮਾਕੇ ਵਿੱਚ ਨਿਊਟਨ ਦੀ ਉਸੇ ਰਾਤ ਮੌਤ ਹੋ ਗਈ, ਜਦੋਂਕਿ   ਲਾਲਤੂ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਨਿਊਟਨ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਹਮਲੇ ਲਈ ਕਾਂਗਰਸ ਸਮਰਥਕ ਜ਼ਿੰਮੇਵਾਰ ਹਨ। ਹਾਲਾਂਕਿ, ਪੱਛਮੀ ਬੰਗਾਲ ਕਾਂਗਰਸ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਪਾਰਟੀ ਦਾ ਮਰਗ੍ਰਾਮ ਵਿੱਚ ਬਹੁਤ ਘੱਟ ਆਧਾਰ ਹੈ ਅਤੇ ਉਸ ਵੱਲੋਂ ਇਸ ਤਰ੍ਹਾਂ ਦੇ ਹਮਲੇ ਨਹੀਂ ਕੀਤੇ ਜਾਂਦੇ। ਚੌਧਰੀ ਨੇ ਦਾਅਵਾ ਕੀਤਾ, ‘‘ਸਭ ਜਾਣਦੇ ਹਨ ਕਿ ਹਮਲਾਵਰ ਤੇ ਪੀੜਤ ਦੋਵੇਂ ਟੀਐੱਮਸੀ ਨਾਲ ਸਬੰਧਿਤ ਸਨ।’’ 

ਭਾਜਪਾ ਦੇ ਕੌਮੀ ਮੀਤ ਪ੍ਰਧਾਨ ਦਿਲੀਪ ਘੋਸ਼ ਨੇ ਕਿਹਾ ਕਿ ਟੀਐੱਮਸੀ ਕਾਰਕੁਨ ਇੱਕ-ਦੂਜੇ ’ਤੇ ਹਮਲੇ ਕਰ ਰਹੇ ਹਨ ਅਤੇ ਪੈਸਿਆਂ ਦੀ ਲੜਾਈ ਵਿੱਚ ਮਾਰੇ ਜਾ ਰਹੇ ਹਨ। ਹਾਲਾਂਕਿ, ਪੱਛਮੀ ਬੰਗਾਲ ਦੇ ਕੈਬਨਿਟ ਮੰਤਰੀ ਅਤੇ ਸੀਨੀਅਰ ਟੀਐੱਮਸੀ ਆਗੂ ਫਰਹਾਦ ਹਾਕਿਮ ਨੇ ਮੌਤਾਂ ਪਿੱਛੇ ਪਾਰਟੀ ਦੀ ਕਿਸੇ ਅੰਦਰੂਨੀ ਰੰਜਿਸ਼ ਹੋਣ ਤੋਂ ਇਨਕਾਰ ਕੀਤਾ ਹੈ। ਹਾਕਿਮ ਨੇ ਇਸ ਹਮਲੇ ਪਿੱਛੇ ਮਾਓਵਾਦੀਆਂ ਦਾ ਹੱਥ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਕਿਉਂਕਿ ਬੀਰਭੂਮ ਜ਼ਿਲ੍ਹੇ ਦੀਆਂ ਹੱਦਾਂ ਝਾਰਖੰਡ ਨਾਲ ਲੱਗਦੀਆਂ ਹਨ। ਹਾਕਿਮ ਨੇ ਕਿਹਾ ਕਿ ਪੁਲੀਸ ਨੂੰ ਇਹ ਪਤਾ ਲਗਾਉਣ ਲਈ ਸਾਰੇ ਪਹਿਲੂਆਂ ਦੀ ਜਾਂਚ ਕਰਨ ਚਾਹੀਦੀ ਹੈ ਕਿ ਇਹ ਹਮਲਾ ਕਿਵੇਂ ਹੋਇਆ ਤੇ ਕਿਉਂ ਕੀਤਾ ਗਿਆ। -ਪੀਟੀਆਈ



News Source link

- Advertisement -

More articles

- Advertisement -

Latest article