40.4 C
Patiāla
Friday, April 26, 2024

ਬੈਡਮਿੰਟਨ: ਸਾਈ ਪ੍ਰਣੀਤ ਥਾਈਲੈਂਡ ਓਪਨ ’ਚੋਂ ਬਾਹਰ

Must read


ਬੈਂਕਾਕ: ਭਾਰਤੀ ਖਿਡਾਰੀ ਬੀ.ਸਾਈ ਪ੍ਰਣੀਤ ਨੂੰ ਅੱਜ ਇੱਥੇ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਚੀਨ ਦੇ ਲੀ ਸ਼ੀ ਫੇਂਗ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਥਾਈਲੈਂਡ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਵਿੱਚ ਭਾਰਤ ਦੀ ਚੁਣੌਤੀ ਖ਼ਤਮ ਹੋ ਗਈ ਹੈ। ਪ੍ਰਣੀਤ ਪਹਿਲੀ ਗੇਮ ਵਿੱਚ ਇੱਕ ਵੇਲੇ 15-10 ਨਾਲ ਅੱਗੇ ਚੱਲ ਰਿਹਾ ਸੀ ਪਰ ਅਖੀਰ ਵਿੱਚ ਉਸ ਨੂੰ 17-21, 23-21, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਣੀਤ ਨੇ ਪਹਿਲੀ ਗੇਮ ਦੀ ਸ਼ੁਰੂਆਤ ਵਿੱਚ ਪਛੜਨ ਤੋਂ ਬਾਅਦ ਇੰਟਰਵਲ ਤੱਕ 11-7 ਨਾਲ ਲੀਡ ਲਈ ਸੀ। ਇਸ ਮਗਰੋਂ ਚੀਨੀ ਖਿਡਾਰੀ ਨੇ ਲਗਾਤਾਰ ਪੰਜ ਅੰਕ ਬਣਾਏ ਅਤੇ ਪਹਿਲੀ ਗੇਮ ਆਪਣੇ ਨਾਮ ਕਰ ਲਈ। ਦੂਜੀ ਗੇਮ ’ਚ ਇੱਕ ਵੇਲੇ ਲੀ 16-10 ਨਾਲ ਅੱਗੇ ਸੀ ਪਰ ਭਾਰਤੀ ਖਿਡਾਰੀ ਨੇ ਸ਼ਾਨਦਾਰ ਵਾਪਸੀ ਕਰਦਿਆਂ ਮੈਚ ਨੂੰ ਫੈਸਲਾਕੁਨ ਗੇਮ ਤੱਕ ਪਹੁੰਚਾਇਆ। ਫੈਸਲਾਕੁਨ ਗੇਮ ’ਚ ਲੀ 18-12 ਦੀ ਲੀਡ ਲੈ ਕੇ ਜਿੱਤ ਦੇ ਨੇੜੇ ਪਹੁੰਚ ਗਿਆ ਪਰ ਪ੍ਰਣੀਤ ਨੇ ਹਾਰ ਨਹੀਂ ਮੰਨੀ ਤੇ ਸਕੋਰ 18-19 ਕਰ ਦਿੱਤਾ। ਇਸ ਤੋਂ ਬਾਅਦ ਚੀਨੀ ਖਿਡਾਰੀ ਨੇ ਲਗਾਤਾਰ ਦੋ ਅੰਕ ਬਣਾ ਕੇ ਮੈਚ ਜਿੱਤ ਲਿਆ। -ਪੀਟੀਆਈ





News Source link

- Advertisement -

More articles

- Advertisement -

Latest article