29.1 C
Patiāla
Saturday, May 4, 2024

ਸਿਖਲਾਈ ਲਈ ਸਿੰਗਾਪੁਰ ਜਾਣਗੇ 36 ਪ੍ਰਿੰਸੀਪਲ

Must read


ਚਰਨਜੀਤ ਭੁੱਲਰ

ਚੰਡੀਗੜ੍ਹ, 20 ਜਨਵਰੀ

ਪੰਜਾਬ ਦੇ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲ ਸਿਖਲਾਈ ਲਈ ਸਿੰਗਾਪੁਰ ਜਾਣਗੇ। ਪਹਿਲੇ ਬੈਚ ਦੇ ਇਹ ਪ੍ਰਿੰਸੀਪਲ 4 ਫਰਵਰੀ ਨੂੰ ਇੱਕ ਹਫ਼ਤੇ ਦੀ ਸਿਖਲਾਈ ਲਈ ਰਵਾਨਾ ਹੋਣਗੇ। ਦੂਸਰਾ ਬੈਚ ਮਾਰਚ ਮਹੀਨੇ ਵਿੱਚ ਜਾਵੇਗਾ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪ੍ਰਿੰਸੀਪਲਾਂ ਨੂੰ ਵਿਦੇਸ਼ ਭੇਜਣ ਲਈ ਰਸਮੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ। ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਰਕਾਰੀ ਖ਼ਰਚੇ ’ਤੇ 60 ਪ੍ਰਿੰਸੀਪਲ ਸਿਖਲਾਈ ਲਈ ਸਿੰਗਾਪੁਰ ਜਾਣਗੇ। ਹਰਜੋਤ ਬੈਂਸ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਅਕੈਡਮੀ ਸਿੰਗਾਪੁਰ ਨਾਲ ਸਿੱਖਿਆ ਵਿਭਾਗ ਦੇ ਇੰਟਰਨੈਸ਼ਨਲ ਫ਼ੌਰਨ ਟਰੇਨਿੰਗ ਸੈੱਲ ਦਾ ਐੱਮਓਯੂ ਸਾਈਨ ਹੋਇਆ ਹੈ ਤੇ ਹੋਰ ਮੁਲਕਾਂ ਨਾਲ ਵੀ ਸਮਝੌਤੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਆਉਂਦੇ ਸਮੇਂ ਵਿੱਚ ਹਰ ਮਹੀਨੇ ਅਧਿਆਪਕ ਸਿਖਲਾਈ ਲਈ ਦੇਸ਼ ਅਤੇ ਵਿਦੇਸ਼ ਵਿੱਚ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਪਾਰਦਰਸ਼ੀ ਤਰੀਕੇ ਨਾਲ ਪ੍ਰਿੰਸੀਪਲਾਂ ਦੀ ਸਿਖਲਾਈ ਲਈ ਚੋਣ ਕੀਤੀ ਗਈ ਹੈ। ਸਿੱਖਿਆ ਵਿਭਾਗ ਦੇ ਇੰਟਰਨੈਸ਼ਨਲ ਫ਼ੌਰਨ ਟਰੇਨਿੰਗ ਸੈੱਲ ਵੱਲੋਂ ਸਿਖਲਾਈ ਵਾਸਤੇ ਪ੍ਰਿੰਸੀਪਲਾਂ ਦੀ ਚੋਣ ਲਈ ਦਰਖਾਸਤਾਂ ਦੀ ਮੰਗ ਕੀਤੀ ਗਈ ਸੀ ਤੇ ਪੰਜਾਬ ਭਰ ’ਚੋਂ 90 ਪ੍ਰਿੰਸੀਪਲਾਂ ਨੇ ਵਿਦੇਸ਼ ਸਿਖਲਾਈ ਵਾਸਤੇ ਹੁੰਗਾਰਾ ਭਰਿਆ ਸੀ। ਇਨ੍ਹਾਂ ’ਚੋਂ 60 ਪ੍ਰਿੰਸੀਪਲਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਨੂੰ ਦੋ ਪੜਾਵਾਂ ਵਿੱਚ ਵਿਦੇਸ਼ ਭੇਜਿਆ ਜਾ ਰਿਹਾ ਹੈ।

ਸਕੂਲ ਆਫ਼ ਐਕਸੀਲੈਂਸ ਸਬੰਧੀ ਸੂਚੀ ਵਾਪਸ ਲਈ

ਸਕੂਲ ਸਿੱਖਿਆ ਵਿਭਾਗ ਨੇ ਅੱਜ 105 ‘ਸਕੂਲ ਆਫ਼ ਐਕਸੀਲੈਂਸ ਦਾ ਐਲਾਨ ਵੀ ਕਰ ਦਿੱਤਾ ਸੀ ਪਰ ਮਗਰੋਂ ਮਹਿਕਮੇ ਨੇ ਪੱਤਰ ਜਾਰੀ ਕਰਕੇ ਇਨ੍ਹਾਂ ਸਕੂਲਾਂ ਦੀ ਸੂਚੀ ਵਾਪਸ ਲੈ ਲਈ ਹੈ। ‘ਸਕੂਲ ਆਫ਼ ਐਕਸੀਲੈਂਸ’ ਵਿਚ ਬਹੁਗਿਣਤੀ ਸਕੂਲ ਉਹ ਹਨ, ਜੋ ਕਾਂਗਰਸ ਸਰਕਾਰ ਸਮੇਂ ਸਮਾਰਟ ਸਕੂਲ ਬਣੇ ਸਨ। ਮਹਿਕਮੇ ਨੇ ਸੂਚੀ ਨੂੰ ਕਿਉਂ ਵਾਪਸ ਲਿਆ ਹੈ, ਇਸ ਦੀ ਚਰਚਾ ਛਿੜੀ ਹੋਈ ਹੈ।





News Source link

- Advertisement -

More articles

- Advertisement -

Latest article