27.2 C
Patiāla
Monday, April 29, 2024

ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ: ਬੈਂਸ

Must read


ਪੱਤਰ ਪ੍ਰੇਰਕ

ਨੂਰਪੁਰ ਬੇਦੀ, 18 ਜਨਵਰੀ

ਇੱਥੋਂ ਨੇੜਲੇ ਪਿੰਡ ਕਲਵਾਂ ਵਿੱਚ ਅੱਜ ਉਸ ਵੇਲੇ ਖੁਸ਼ੀ ਦਾ ਮਹੌਲ ਬਣ ਗਿਆ, ਜਦੋਂ ਪਿੰਡ ਦੇ ਨੌਜਵਾਨ ਤਰਨਪ੍ਰੀਤ ਸਿੰਘ ਸਪੁੱਤਰ ਕੇਸਰ ਸਿੰਘ ਸਾਧੜਾ ਨੇ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀ ਵਲੋਂ ਕਰਵਾਏ ਰੱਸਾਕਸ਼ੀ ਮੁਕਾਬਲੇ ਵਿੱਚ ਆਪਣੀ ਟੀਮ ਦੀ ਕਪਤਾਨੀ ਕਰਦਿਆਂ ਸੋਨ ਤਗ਼ਮਾ ਜਿੱਤ ਕੇ ਪਿੰਡ ਮੁੜਿਆ। ਇਸ ਮੌਕੇ ਉਚੇਚੇ ਤੌਰ ’ਤੇ ਜੇਤੂ ਖਿਡਾਰੀ ਦੇ ਘਰ ਪਹੁੰਚੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਤਰਨਜੀਤ ਸਿੰਘ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਉਸ ਨੂੰ ਇਸ ਵਡਮੁੱਲੀ ਪ੍ਰਾਪਤੀ ਲਈ ਸ਼ਬਾਸ਼ ਦਿੱਤੀ। ਇਸ ਮੌਕੇ ਬੈਂਸ ਵਲੋਂ ਤਰਨਜੀਤ ਸਿੰਘ ਦੇ ਮਾਤਾ-ਪਿਤਾ ਅਤੇ ਸਮੁੱਚੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਖਿਆਂ ਮੰਤਰੀ ਬੈਂਸ ਨੇ ਕਿਹਾ ਪੰਜਾਬ ਸਰਕਾਰ ਖੇਡਾਂ ਨੂੰ ਉਤਸਾਹਿਤ ਕਰਨ ਲਈ ਹਮੇਸ਼ਾ ਤੱਤਪਰ ਹੈ, ਜਿਸ ਤਹਿਤ ਹਾਲ ਵਿੱਚ ਜਿੱਥੇ ਖੇਡਾਂ ਵਤਨ ਪੰਜਾਬ ਦੀਆਂ ਦੇ ਤਹਿਤ ਵੱਖ ਵੱਖ ਵਰਗਾਂ ਦੇ ਵੱਖ ਵੱਖ ਖੇਡ ਮੁਕਾਬਲੇ ਕਰਵਾਏ ਗਏ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਮੌਜੂਦਾ ਸਮੇਂ ਚੱਲ ਰਹੇ ਹਾਕੀ ਵਰਲਡ ਕੱਪ ਮੁਕਾਬਲੇ ਵਿੱਚ ਸੋਨੇ ਦਾ ਤਗ਼ਮਾ ਜਿੱਤਣ ’ਤੇ ਹਰੇਕ ਖਿਡਾਰੀ ਨੂੰ ਪੰਜਾਬ ਸਰਕਾਰ ਵੱਲੋਂ 80 ਲੱਖ ਦੀ ਇਨਾਮ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਨੌਜਵਾਨ ਵਰਗ ਨੂੰ ਤਰਨਜੀਤ ਸਿੰਘ ਵਰਗੇ ਨੌਜਵਾਨ ਤੋਂ ਪ੍ਰੇਰਨਾ ਲੈ ਕੇ ਖੇਡਾਂ ਵਿੱਚ ਰੁਚੀ ਵਧਾਉਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਗੱਲਬਾਤ ਕਰਦਿਆਂ ਤਰਨਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਓਪੀਜੇਐੱਸ ਯੂਨੀਵਰਸਿਟੀ ਚਿੜੂ ਵਿੱਚ ਟ੍ਰੇਨਿੰਗ ਲਈ ਅਤੇ ਰਾਜਸਥਾਨ ਦੇ ਸਹਿਰ ਜੈਪੁਰ ਵਿਖੇ ਹੋਏ 600 ਕਿਲੋ ਭਾਰ ਵਰਗ ਰੱਸਾਕਸ਼ੀ ਮੁਕਾਬਲੇ ਵਿੱਚ ਟੀਮ ਦੀ ਕਪਤਾਨੀ ਕਰਦਿਆਂ ਸੈਮੀਫਾਈਨਲ ਮੈਚ ਵਿੱਚ ਕੋਲਕਾਤਾ ਅਤੇ ਫਾਈਨਲ ਮੁਕਾਬਲੇ ਵਿੱਚ ਦਿੱਲੀ ਨੂੰ ਹਰਾ ਕੇ ਸੋਨੇ ਦਾ ਤਗ਼ਮਾ ਜਿੱਤਿਆ। 





News Source link

- Advertisement -

More articles

- Advertisement -

Latest article