27.2 C
Patiāla
Sunday, May 5, 2024

ਪ੍ਰਧਾਨ ਮੰਤਰੀ ਮੋਦੀ ਵੱਲੋਂ ‘ਖੇਡ ਮਹਾਕੁੰਭ’ ਦਾ ਉਦਘਾਟਨ

Must read


ਬਸਤੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਖੇਡਾਂ ਨੂੰ ਕੇਵਲ ਵਾਧੂ ਗਤੀਵਿਧੀ ਸਮਝਣ ਤੇ ਵਿਸ਼ੇਸ਼ ਧਿਆਨ ਨਾ ਦਿੱਤੇ ਜਾਣ ਕਾਰਨ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਪ੍ਰਧਾਨ ਮੰਤਰੀ ਨੇ ਯੂਪੀ ਦੇ ਬਸਤੀ ਜ਼ਿਲ੍ਹੇ ਵਿਚ ਕਰਵਾਏ ਜਾ ਰਹੇ ‘ਸਾਂਸਦ ਖੇਡ ਮਹਾਕੁੰਭ’ ਦਾ ਵਰਚੁਅਲ ਉਦਘਾਟਨ ਕਰਦਿਆਂ ਕਿਹਾ ਕਿ ਅਥਲੀਟਾਂ ਨੂੰ ਆਪਣੀ ਖ਼ੁਰਾਕ ਵਿਚ ਮੋਟਾ ਅਨਾਜ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਇਕ ਸਮਾਂ ਸੀ ਜਦ ਖੇਡਾਂ ਦੀ ਗਿਣਤੀ ਇਕ ਵਾਧੂ ਗਤੀਵਿਧੀ ਵਜੋਂ ਹੀ ਹੁੰਦੀ ਸੀ। ਇਸ ਨੂੰ ਪੜ੍ਹਾਈ ਤੋਂ ਵੱਖ ਸਿਰਫ਼ ਟਾਈਮ ਪਾਸ ਦਾ ਜ਼ਰੀਆ ਸਮਝਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਵੀ ਇਹੀ ਸਿਖਾਇਆ ਗਿਆ। ਇਸ ਨਾਲ ਪੀੜ੍ਹੀ ਦਰ ਪੀੜ੍ਹੀ ਇਕ ਮਾਨਸਿਕਤਾ ਸਮਾਜ ਦੇ ਅੰਦਰ ਘਰ ਕਰ ਗਈ ਤੇ ਦੇਸ਼ ਦਾ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਇਸ ਕਾਰਨ ਬਹੁਤ ਸਾਰੇ ਸਮਰੱਥ ਨੌਜਵਾਨ, ਪ੍ਰਤਿਭਾ ਰੱਖਦੇ ਕਈ ਖਿਡਾਰੀ ਮੈਦਾਨ ਤੋਂ ਦੂਰ ਰਹਿ ਗਏ। ਪਰ ਪਿਛਲੇ ਅੱਠ ਸਾਲਾਂ ਵਿਚ ਦੇਸ਼ ਨੇ ਇਸ ਪੁਰਾਣੀ ਸੋਚ ਨੂੰ ਪਿੱਛੇ ਛੱਡ ਦਿੱਤਾ ਹੈ।’ -ਪੀਟੀਆਈ 





News Source link

- Advertisement -

More articles

- Advertisement -

Latest article