31.6 C
Patiāla
Wednesday, May 1, 2024

ਮਹਾਰਾਸ਼ਟਰ ਵਿੱਚ ਬੱਸ ਪਲਟੀ, 53 ਜ਼ਖ਼ਮੀ

Must read


ਲਾਤੂਰ, 17 ਜਨਵਰੀ

ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਵਿੱਚ ਅੱਜ ਬੱਸ ਪਲਟਣ ਕਾਰਨ 53 ਯਾਤਰੀ ਜ਼ਖ਼ਮੀ ਹੋ ਗਏ। ਹੈੱਡ ਕਾਂਸਟੇਬਲ ਰਤਨ ਸ਼ੇਖ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 8.30 ਵਜੇ ਬੋਰਗਾਓਂ ਕਾਲੇ ਪਿੰਡ ਨੇੜੇ ਵਾਪਰਿਆ।

ਉਨ੍ਹਾਂ ਦੱਸਿਆ ਕਿ ਬੱਸ ਨਿਲੰਗਾ ਤੋਂ ਲਾਤੂਰ ਦੇ ਰਸਤੇ ਪੁਣੇ ਜਾ ਰਹੀ ਸੀ। ਇਸ ਦੌਰਾਨ ਪੁਲ ’ਤੇ ਉਲਟ ਦਿਸ਼ਾ ਤੋਂ ਆ ਰਹੇ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਡਰਾਈਵਰ ਨੇ ਬੱਸ ਦਾ ਸੰਤੁਲਨ ਗੁਆ ਦਿੱਤਾ, ਜਿਸ ਕਾਰਨ ਬੱਸ ਪਲਟ ਗਈ। ਮੌਕੇ ’ਤੇ ਮੌਜੂਦ ਕੁਝ ਪਿੰਡ ਵਾਸੀਆਂ ਨੇ ਤੁਰੰਤ ਐਮਰਜੈਂਸੀ ਮੈਡੀਕਲ ਸੇਵਾ ਨੰਬਰ ‘108’ ’ਤੇ ਫੋਨ ਕੀਤਾ। ਅਧਿਕਾਰੀ ਨੇ ਦੱਸਿਆ ਕਿ ਸਾਰੇ ਜ਼ਖਮੀ ਯਾਤਰੀਆਂ ਨੂੰ ਇਲਾਜ ਲਈ ਮੁਰੂਦ ਹਸਪਤਾਲ ਲਿਜਾਇਆ ਗਿਆ। ਬਾਅਦ ਵਿੱਚ ਇਨ੍ਹਾਂ ’ਚੋਂ 16 ਨੂੰ ਇਲਾਜ ਲਈ ਲਾਤੂਰ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। -ਪੀਟੀਆਈ



News Source link

- Advertisement -

More articles

- Advertisement -

Latest article