36 C
Patiāla
Wednesday, May 8, 2024

ਸ਼ਿਵ ਸੈਨਾ ਵਿੱਚ ਵੱਡੀ ਤਬਦੀਲੀ ਆਈ: ਆਦਿੱਤਿਆ ਠਾਕਰੇ

Must read


ਠਾਣੇ (ਮਹਾਰਾਸ਼ਟਰ), 14 ਜਨਵਰੀ 

ਸ਼ਿਵ ਸੈਨਾ (ਊਧਵ ਬਾਲ ਠਾਕਰੇ) ਦੇ ਨੇਤਾ ਆਦਿੱਤਿਆ ਠਾਕਰੇ ਨੇ ਅੱਜ ਕਿਹਾ ਕਿ ਕਿਸੇ ਸਮੇਂ ‘ਧਰਤੀ ਪੁੱਤਰ’ ਵਜੋਂ ਆਪਣੀ ਹਮਲਾਵਰ ਰਾਜਨੀਤੀ ਲਈ ਜਾਣੀ ਜਾਂਦੀ ਉਨ੍ਹਾਂ ਦੀ ਪਾਰਟੀ ‘ਵਿੱਚ ਵੱਡੀ ਤਬਦੀਲੀ ਆਈ ਹੈ। ਮਹਾਰਾਸ਼ਟਰ ਦੇ ਸਾਬਕਾ ਮੰਤਰੀ ਨੇ ਇਹ ਪ੍ਰਗਟਾਵਾ ਆਪਣੇ ਪਿਤਾ ਊਧਵ ਠਾਕਰੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਧੜੇ ਵੱਲੋਂ ਲਗਵਾਏ ਨੌਕਰੀ ਮੇਲੇ ਦੌਰਾਨ ਕੀਤਾ। ਵਰਲੀ ਹਲਕੇ ਤੋਂ ਵਿਧਾਇਕ ਆਦਿੱਤਿਆ ਠਾਕਰੇ ਨੇ ਕਿਹਾ, ‘‘ਧਰਤੀ ਦੇ ਪੁੱਤਰਾਂ ਦੇ ਅਧਿਕਾਰਾਂ ਲਈ ਅੰਦੋਲਨ ਕਰਨ ਵਾਲੀ ਸ਼ਿਵ ਸੈਨਾ ਵਿੱਚ ਵੱਡਾ ਬਦਲਾਅ ਆਇਆ ਹੈ। ਹੁਣ ਅਸੀਂ ਧਰਤੀ ਪੁੱਤਰਾਂ, ਖਾਸਕਰ ਨੌਜਵਾਨਾਂ ਲਈ ਨੌਕਰੀ ਮੇਲੇ ਲਾਉਂਦੇ ਹਾਂ।’’ ਉਨ੍ਹਾਂ ਆਖਿਆ ਕਿ ਇੱਕ ਨਵੀਂ ਅਤੇ ਮਜ਼ਬੂਤ ਸ਼ਿਵ ਸੈਨਾ ਦਾ ਨਿਰਮਾਣ ਹੋ ਰਿਹਾ ਹੈ ਕਿਉਂਕਿ ਨੌਜਵਾਨ ਇਸ ਨਾਲ ਜੁੜ ਰਹੇ ਹਨ।

ਆਦਿੱਤਿਆ ਨੇ ਕਿਹਾ ਕਿ ਭਾਜਪਾ ਅਤੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਧੜੇ ਦੀ ਗੱਠਜੋੜ ਸਰਕਾਰ ਨੇ ਲੋਕਾਂ ਨੂੰ ਵੰਡਣ ਤੋਂ ਇਲਾਵਾ ਮਹਾਰਾਸ਼ਟਰ ਲਈ ਕੁਝ ਵੀ ਨਹੀਂ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ‘‘ਗੱਦਾਰਾਂ ਦੀ ਸਰਕਾਰ’’ ਅਗਲੇ ਇੱਕ ਦੋ ਮਹੀਨਿਆਂ ਵਿੱਚ ਡਿੱਗ ਪਵੇਗੀ। ਉਨ੍ਹਾਂ ਕਿਹਾ, ‘‘ਜਿਨ੍ਹਾਂ ਨੇ ਸਾਨੂੰ ਛੱਡਿਆ ਉਹ ਗੱਦਾਰ ਹਨ ਅਤੇ ਜਿਹੜੇ ਸਾਡੇ ਨਾਲ ਰਹੇ ਉਹ ਹੀ ਅਸਲੀ ਸ਼ਿਵ ਸੈਨਿਕ ਹਨ।’’ ਆਦਿੱਤਿਆ ਠਾਕਰੇ ਨੇ ਆਖਿਆ ਕਿ ਬੇਰੁਜ਼ਗਾਰੀ ਅਤੇ ਸੂਬੇ ਵਿੱਚੋਂ ਬਾਹਰ ਜਾ ਰਹੇ ਉਦਯੋਗਾਂ ਦੇ ਮੁੱਦੇ ’ਤੇ ਧਿਆਨ ਦੇਣ ਦੀ ਬਜਾਇ ਸਰਕਾਰ ਸਿਆਸੀ ਬਦਲਾਖੋਰੀ ਵਿੱਚ ਲੱਗੀ ਹੋਈ ਹੈ। ਉਨ੍ਹਾਂ ਨੇ ਸਰਕਾਰ ਨੂੰ ਸਥਾਨਕ ਇਕਾਈਆਂ ਦੀਆਂ ਚੋਣਾਂ ਕਰਵਾਉਣ ਦੀ ਚੁਣੌਤੀ ਵੀ ਦਿੱਤੀ।  -ਪੀਟੀਆਈ



News Source link

- Advertisement -

More articles

- Advertisement -

Latest article