25.3 C
Patiāla
Sunday, April 28, 2024

ਚੱਲ ਕੈਲੰਡਰ ਬਦਲ ਦੇਈਏ…

Must read


ਕੈਲਗਰੀ: ਰਾਈਟਰਜ਼ ਫੋਰਮ ਦੀ ਨਵੇਂ ਸਾਲ ਦੀ ਇਕੱਤਰਤਾ ਕੋਸੋ ਹਾਲ ਵਿੱਚ ਹੋਈ। ਮੀਟਿੰਗ ਦੀ ਸ਼ੁਰੂਆਤ ਸਕੱਤਰ ਗੁਰਚਰਨ ਥਿੰਦ ਨੇ ਹਾਜ਼ਰੀਨ ਨੂੰ ਨਵੇਂ ਸਾਲ ਦੀ ਆਮਦ ’ਤੇ ਸ਼ੁਭ ਇੱਛਾਵਾਂ ਦਿੰਦਿਆਂ ਕੀਤੀ। ਕਵਿੱਤਰੀ ਗੁਰਦੀਸ਼ ਗਰੇਵਾਲ ਨੇ ‘ਲੱਤਾਂ ਖਿੱਚਣ ਦੀ ਰੀਤ ਨੂੰ ਮੇਟ ਦੇਈਏ, ਨਵੇਂ ਪੂਰਨੇ ਅੱਜ ਪਾ ਲਈਏ’ ਦਾ ਸੰਕਲਪ ਕਰਨ ਦਾ ਸੁਨੇਹਾ ਦੇ ਕੇ ਨਵੇਂ ਸਾਲ ਨੂੰ ਜੀ ਆਇਆਂ ਆਖਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਤ ਆਪਣਾ ਗੀਤ ‘ਲੱਥਣਾਂ ਨਹੀਂ ਰਿਣ ਸਾਥੋਂ ਬਾਜ਼ਾਂ ਵਾਲੇ ਮਾਹੀ ਦਾ, ਰੋਮ ਰੋਮ ਰਿਣੀ ਉਸ ਸੰਤ ਸਿਪਾਹੀ ਦਾ’ ਗਾਇਆ।

ਸਮਾਗਮ ਦੇ ਮੁੱਖ ਮਹਿਮਾਨ ਯੂਨੀਵਰਸਿਟੀ ਆਫ ਕੈਲਗਰੀ ਵਿੱਚ ਕੈਮਿਸਟਰੀ ਦੇ ਵਿਜ਼ੀਟਿੰਗ ਫੈਕਲਟੀ ਡਾ. ਭਗਤ ਸਿੰਘ ਅਟਵਾਲ ਨੇ ਆਪਣੀ ਵਿੱਦਿਅਕ ਅਤੇ ਪੇਸ਼ੇਵਰ ਯਾਤਰਾ ਬਾਰੇ ਸਰੋਤਿਆਂ ਨੂੰ ਦੱਸਿਆ। ਉਨ੍ਹਾਂ ਨੇ ਹਾਜ਼ਰੀਨ ਨਾਲ ਸਵਾਲਾਂ ਜਵਾਬਾਂ ਦੀ ਸਾਂਝ ਵੀ ਪਾਈ। ਨਰਿੰਦਰ ਢਿੱਲੋਂ ਨੇ ਗੁਰੂ ਨਾਨਕ ਦੇਵ ਜੀ ਵੇਲੇ ਦੇ ਹਾਲਾਤ ਨੂੰ ਬਿਆਨਦੇ ਹੋਏ ਅਜੋਕੇ ਸਮੇਂ ਦੇ ਉਸ ਤੋਂ ਵੀ ਬਦਤਰ ਧਾਰਮਿਕ ਅਤੇ ਸਮਾਜਿਕ ਹਾਲਾਤ ਦੀ ਗੱਲ ਕਰਦਿਆਂ ਲੇਖਕਾਂ ਨੂੰ ਇਨ੍ਹਾਂ ’ਤੇ ਨਿੱਡਰਤਾ ਨਾਲ ਲਿਖਣ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ। ਬਲਵਿੰਦਰ ਬਰਾੜ ਨੇ ਸਮਾਜ ਵਿੱਚ 20 ਪ੍ਰਤੀਸ਼ਤ ਹਾਂ-ਪੱਖੀ ਵਰਤਾਰਿਆਂ ਦੇ ਮੁਕਾਬਲੇ 80 ਪ੍ਰਤੀਸ਼ਤ ਨਾਂਹ-ਪੱਖੀ ਵਰਤਾਰਿਆਂ ਦੀ ਹੋਂਦ ਨੂੰ ਅਜੋਕੀ ਸਮਾਜਿਕ ਸਥਿਤੀ ਦਾ ਸਬੱਬ ਦੱਸਿਆ। ਸਰਬਜੀਤ ਜਵੰਦਾ ਨੇ ਆਪਣੀ ਕਵਿਤਾ ‘ਅਸੀਂ ਆਧੁਨਿਕ ਸਮੇਂ ਦੇ ਆਜ਼ਾਦ ਖਿਆਲ ਮਰਦ ਔਰਤ ਹਾਂ, ਤੂੰ ਪੂਰੀ ਤਰ੍ਹਾਂ ਸੁਤੰਤਰ ਹੈ, ਤੂੰ ਬਸ ਆਪਣੀ ਸੋਚ ਮੇਰੇ ਮੇਚ ਦੀ ਰੱਖੀਂ’ ਰਾਹੀਂ ਮਰਦ ਪ੍ਰਧਾਨ ਸਮਾਜ ਦੇ ਮਰਦ ਦੀ ਅਸੰਤੁਲਿਤ ਸੋਚ ’ਤੇ ਵਿਅੰਗ ਕੀਤਾ। ਬਿੱਕਰ ਸਿੰਘ ਸੰਧੂ, ਜਗਦੇਵ ਸਿੱਧੂ ਨੇ ਵੀ ਆਪਣੇ ਵਿਚਾਰ ਪ੍ਰਗਟਾਏ।

ਸੁਖਜੀਤ ਸਿਮਰਨ ਨੇ ਆਪਣੀ ਭਾਵਪੂਰਤ ਰਚਨਾ ‘ਚੱਲ ਕੈਲੰਡਰ ਬਦਲ ਦੇਈਏ, ਹਰ ਵਾਰੀ ਬਾਹਰੋਂ ਬਦਲੇ ਹਾਂ, ਇਸ ਵਾਰੀ ਅੰਦਰੋਂ ਬਦਲ ਦੇਈਏ’ ਪੇਸ਼ ਕਰਕੇ ਵਾਹ ਵਾਹ ਖੱਟੀ। ਮਨਮੋਹਣ ਸਿੰਘ ਬਾਠ ਅਤੇ ਸਰਬਜੀਤ ਉੱਪਲ ਨੇ ਗੀਤ ਸੁਣਾਏ। ਜਸਪਾਲ ਸਿੰਘ ਕੰਗ ਨੇ ‘ਸ਼ਿਵ ਕੁਮਾਰ ਬਟਾਲਵੀ’ ਦੀ ਗੁਰੂ ਗੋਬਿੰਦ ਸਿੰਘ ਜੀ ਸਬੰਧੀ ਲਿਖੀ ਰਚਨਾ ‘ਕਿਸ ਹੰਝੂ ਨੂੰ ਭੇਟ ਕਰ ਤੇਰੀ ਆਰਤੀ ਮੈਂ ਗਾਵਾਂ’ ਪੇਸ਼ ਕੀਤੀ। ਸੇਵਾ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ‘ਸਵੈਯਾ’ ਬਾਣੀ ਦਾ ਸ਼ਬਦ ਲੈਅ ਨਾਲ ਸ਼ਰਧਾ ਪੂਰਵਕ ਸੁਣਾਇਆ।

ਪੈਰੀ ਮਾਹਲ ਨੇ ‘ਆਪਣੇ ਗੁੱਸੇ ’ਤੇ ਕਿਵੇਂ ਕਾਬੂ ਪਾਈਏ?’ ਸਬੰਧੀ ਨੁਕਤੇ ਸਾਂਝੇ ਕੀਤੇ। ਸਭਾ ਦੇ ਪ੍ਰਧਾਨ ਜਸਵੀਰ ਸਹੋਤਾ ਨੇ ਲੀਓ ਟਾਲਸਟਾਏ ਦੀ ਲਿਖਤ ‘ਮਾਪਦੰਡ’ ਦਾ ਜ਼ਿਕਰ ਕੀਤਾ ਜਿਸ ਵਿੱਚ ਡੱਬੇ ਘੋੜੇ ਦੀ ਗਾਥਾ ਰਾਹੀਂ ਮਾਦਾ ਘੋੜੀ ਉੱਪਰ ਕੀਤੇ ਜਾਣ ਵਾਲਾ ਸ਼ੱਕ ਅਸਲ ਵਿੱਚ ਸਮਾਜ ਦਾ ਔਰਤ ਦੇ ਆਚਰਣ ਨੂੰ ਪੈਨੀ ਨਜ਼ਰ ਨਾਲ ਵੇਖਣ ਦੀ ਵਿਅੰਗ ਗਾਥਾ ਹੈ। ਅੰਤ ਵਿੱਚ ਗੁਰਚਰਨ ਥਿੰਦ ਨੇ ਔਰਤ ਮਰਦ ਨੂੰ ਇੱਕ ਦੂਜੇ ਦਾ ਪੂਰਕ ਦਰਸਾਉਂਦੀ ਆਪਣੀ ਰਚਨਾ ‘ਕਦੇ ਨਹੀਂ’ ਪੇਸ਼ ਕੀਤੀ। ਇਸ ਮੀਟਿੰਗ ਵਿੱਚ ਸਿਮਰ ਚੀਮਾ, ਸੁਰਿੰਦਰ ਚੀਮਾ, ਅਵਤਾਰ ਕੌਰ, ਇਨਾਇਤ ਜਵੰਦਾ, ਹਰਨੀਤ ਕੌਰ ਅਤੇ ਹਰਭਜਨ ਕੌਰ ਜੌਹਲ ਦੀ ਹਾਜ਼ਰੀ ਜ਼ਿਕਰਯੋਗ ਰਹੀ।



News Source link
#ਚਲ #ਕਲਡਰ #ਬਦਲ #ਦਈਏ

- Advertisement -

More articles

- Advertisement -

Latest article