23.9 C
Patiāla
Friday, May 3, 2024

ਭਾਰਤ ਦੀ ਅਨਾਹਤ ਸਿੰਘ ਨੇ ਅੰਡਰ-15 ਬ੍ਰਿਟਿਸ਼ ਓਪਨ ਸਕੁਐਸ਼ ਖ਼ਿਤਾਬ ਜਿੱਤਿਆ

Must read


ਬਰਮਿੰਘਮ, 8 ਜਨਵਰੀ

ਭਾਰਤ ਦੀ ਉੱਭਰਦੀ ਸਕੁਐਸ਼ ਖਿਡਾਰਨ ਅਨਾਹਤ ਸਿੰਘ ਨੇ ਬ੍ਰਿਟਿਸ਼ ਜੂਨੀਅਰ ਓਪਨ ’ਚ ਲੜਕੀਆਂ ਦੇ ਅੰਡਰ-15 ਦਾ ਵਰਗ ਦਾ ਖ਼ਿਤਾਬ ਜਿੱਤ ਲਿਆ ਹੈ। ਅਨਾਹਤ ਨੇ ਫਾਈਨਲ ਵਿੱਚ ਮਿਸਰ ਦੀ ਸੋਹੇਲਾ ਹਾਜ਼ਿਮ ਨੂੰ 3-1 ਨਾਲ ਹਰਾਇਆ। ਬ੍ਰਿਟਿਸ਼ ਜੂਨੀਅਰ ਓਪਨ ਹਰ ਸਾਲ ਜਨਵਰੀ ਵਿੱਚ ਹੁੰਦਾ ਹੈ। ਇਸ ਵਾਰ ਕਰੋਨਾ ਮਹਾਮਾਰੀ ਕਾਰਨ ਦੋ ਸਾਲ ਬਾਅਦ ਇਸ ਟੂਰਨਾਮੈਂਟ ਕਰਵਾਇਆ ਗਿਆ। ਕੁਆਰਟਰ ਫਾਈਨਲ ਵਿੱਚ ਅਨਾਹਤ ਨੇ ਮਲੇਸ਼ੀਆ ਦੀ ਹਰਲੀਨ ਟੇਨ ਨੂੰ 3-1 ਨਾਲ ਜਦਕਿ ਸੈਮੀਫਾਈਨਲ ਵਿੱਚ ਮਿਸਰ ਦੀ ਮਲਕ ਸਮੀਰ ਨੂੰ 3-0 ਨਾਲ ਹਰਾਇਆ ਸੀ। ਅਨਾਹਤ ਨੇ 2019 ਵਿੱਚ ਅੰਡਰ-11 ਦਾ ਖਿਤਾਬ ਜਿੱਤਿਆ ਸੀ ਅਤੇ ਇੱਕ ਸਾਲ ਬਾਅਦ ਅੰਡਰ-13 ਵਰਗ ਵਿੱਚ ਉਪ ਜੇਤੂ ਰਹੀ ਸੀ। ਏਜੰਸੀ

 

 



News Source link

- Advertisement -

More articles

- Advertisement -

Latest article