38.2 C
Patiāla
Friday, May 3, 2024

ਬਟਾਲਾ: ਕਾਰ ਤੇ ਟਿੱਪਰ ਦੀ ਟੱਕਰ ਕਾਰਨ ਪਰਿਵਾਰ ਦੇ ਤਿੰਨ ਜੀਆਂ ਸਣੇ ਪੰਜ ਹਲਾਕ

Must read


ਹਰਜੀਤ ਸਿੰਘ ਪਰਮਾਰ

ਬਟਾਲਾ, 8 ਜਨਵਰੀ

ਇਥੇ ਜਲੰਧਰ ਰੋਡ ਸਥਿਤ ਪਿੰਡ ਮਿਸ਼ਰਪੁਰਾ ਨੇੜੇ ਇੱਕ ਆਲਟੋ ਕਾਰ ਤੇ ਟਿੱਪਰ ਦੀ ਆਹਮੋ-ਸਾਹਮਣੀ ਟੱਕਰ ਵਿੱਚ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਸਣੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਤਿੰਨ ਸਾਲਾਂ ਦੀ ਬੱਚੀ ਵੀ ਸ਼ਾਮਲ ਹੈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਟਿੱਪਰ ਦੇ ਹੇਠਾਂ ਫਸ ਗਈ ਅਤੇ ਕਾਰ ਵਿੱਚ ਸਵਾਰ ਚਾਰ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਇਕ ਬੱਚੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਆਸ਼ੂ ਸਿੰਘ ਵਾਸੀ ਬਟਾਲਾ, ਸ਼ਿੰਦਰ ਕੌਰ ਪਤਨੀ ਸੋਹਣ ਸਿੰਘ, ਪਰਮਜੀਤ ਸਿੰਘ ਪੁੱਤਰ ਸੋਹਣ ਸਿੰਘ, ਗਗਨਜੋਤ ਕੌਰ ਪਤਨੀ ਪਰਮਜੀਤ ਸਿੰਘ ਤੇ ਸੀਰਤ ਕੌਰ (3) ਪੁੱਤਰੀ ਬਲਵੰਤ ਸਿੰਘ ਸਾਰੇ ਵਾਸੀ ਪਿੰਡ ਚਾਹਲ ਕਲਾਂ ਵਜੋਂ ਹੋਈ ਹੈ। ਥਾਣਾ ਰੰਗੜ ਨੰਗਲ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਹੇਠ ਲੈ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਹੈ। ਕਾਰ ਵਿੱਚ ਦੋ ਬੱਚਿਆਂ ਸਣੇ ਕੁੱਲ ਚਾਰ ਜਣੇ ਸਵਾਰ ਸਨ, ਜਿਨ੍ਹਾਂ ਵਿੱਚ ਸ਼ਿੰਦਰ ਕੌਰ, ਉਸ ਦਾ ਪੁੱਤਰ ਪਰਮਜੀਤ ਤੇ ਨੂੰਹ ਗਗਨਜੋਤ ਕੌਰ, ਉਨ੍ਹਾਂ ਦਾ ਰਿਸ਼ਤੇਦਾਰ ਆਸ਼ੂ ਸਿੰਘ, ਪਿੰਡ ਦੇ ਦੋ ਵਸਨੀਕਾਂ ਦੇ ਬੱਚੇ ਸੀਰਤ ਕੌਰ ਤੇ ਗੋਪਾਲ ਸਿੰਘ ਸ਼ਾਮਲ ਸਨ। 





News Source link

- Advertisement -

More articles

- Advertisement -

Latest article