38.5 C
Patiāla
Saturday, April 27, 2024

ਰਾਜਨਾਥ ਸਿੰਘ ਵੱਲੋਂ ਅੰਡੇਮਾਨ ਨਿਕੋਬਾਰ ’ਚ ਆਈਐੱਨਐੱਸ ਬਾਜ਼ ਦਾ ਦੌਰਾ

Must read


ਪੋਰਟ ਬਲੇਅਰ, 6 ਜਨਵਰੀ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਭਾਰਤੀ ਜਲ ਸੈਨਾ ਦੇ ਹਵਾਈ ਸਟੇਸ਼ਨ ਆਈਐੱਨਐੱਸ ਬਾਜ਼ ਦਾ ਦੌਰਾ ਕੀਤਾ। ਇਹ ਸਟੇਸ਼ਨ ਗ੍ਰੇਟ ਨਿਕੋਬਾਰ ਟਾਪੂ ’ਤੇ ਕੈਂਪਬੈੱਲ ਖਾੜੀ ਵਿੱਚ ਹੈ, ਜਿੱਥੇ ਇਹ ਭਾਰਤੀ ਹਥਿਆਰਬੰਦ ਬਲਾਂ ਦੀ ਅੰਡੇਮਾਨ ਤੇ ਨਿਕੋਬਾਰ ਕਮਾਂਡ ਸਾਂਝੀਆਂ ਸੇਵਾਵਾਂ ਅਧੀਨ ਹੈ। 

ਰੱਖਿਆ ਮੰਤਰੀ ਨਾਲ ਇਸ ਮੌਕੇ ਅੰਡੇਮਾਨ ਤੇ ਨਿਕੋਬਾਰ ਕਮਾਂਡ (ਸੀਆਈਐੱਨਸੀਏਐੱਨ) ਦੇ ਕਮਾਂਡਰ-ਇਨ-ਚੀਫ਼ ਲੈਫਟੀਨੈਂਟ ਜਨਰਲ ਅਜੈ ਸਿੰਘ ਵੀ ਮੌਜੂਦ ਸਨ। ਰਾਜਨਾਥ ਸਿੰਘ ਸੁਰੱਖਿਆ ਬਲਾਂ ਦੇ ਵੀ ਰੂਬਰੂ ਹੋਏ।

ਹਿੰਦ ਮਹਾਸਾਗਰ ਖੇਤਰ ਵਿੱਚ ਚੀਨ ਦੇ ਵਧਦੇ ਪ੍ਰਭਾਵ ਦਰਮਿਆਨ ਰੱਖਿਆ ਮੰਤਰੀ ਦੀ ਇਹ ਫੇਰੀ ਤੇ ਸੁਰੱਖਿਆ ਬਲਾਂ ਨਾਲ ਮੁਲਾਕਾਤ ਅਹਿਮ ਹੈ। ਆਈਐੱਨਐੱਸ ਬਾਜ਼ ਮਾਲੱਕਾ ਜਲਡਮਰੂ ’ਤੇ ਨਿਗ੍ਹਾ ਰੱਖਦਾ ਹੈ। ਇਹ ਉਹ ਸਾਗਰੀ ਰੂਟ ਹੈ, ਜਿਸ ਰਸਤੇ ਚੀਨ ਦੀਆਂ ਬਹੁਤੀਆਂ ਦਰਾਮਦਾਂ ਲੰਘਦੀਆਂ ਹਨ। ਸੂਤਰਾਂ ਨੇ ਕਿਹਾ ਕਿ ਆਰਥਿਕ ਤੇ ਰਣਨੀਤਕ ਜ਼ਾਵੀੲੇ ਤੋਂ ਇਹ ਵਿਸ਼ਵ ਦਾ ਸਭ ਤੋਂ ਅਹਿਮ ਜਹਾਜ਼ਰਾਣੀ ਰੂਟ ਹੈ। ਆਈਐੱਨਐੱਸ ਬਾਜ਼, ਜੋ ਭਾਰਤੀ ਜਲਸੈਨਾ ਦੀ ਹਵਾਈ ਸ਼ਾਖਾ ਦਾ ਮੁਕੰਮਲ ਮੁੂਹਰਲਾ ਅਪਰੇਟਿੰਗ ਬੇਸ ਹੈ, ਗ੍ਰੇਟ ਨਿਕੋਬਾਰ ਤੇ ਸੁਮਾਤਰਾ ਦੇ ਇੰਡੋਨੇਸ਼ਿਆਈ ਟਾਪੂ ਵਿਚਲੇ ਛੇ ਡਿਗਰੀ ਚੈਨਲ ਨੂੰ ਵੀ ਵੇਖਦਾ ਹੈ। ਰੱਖਿਆ ਮੰਤਰੀ ਮਗਰੋਂ ਇੰਦਰਾ ਪੁਆਇੰਟ ਵੀ ਗਏ, ਜੋ ਦੇਸ਼ ਦੇ ਦੱਖਣੀ ਹਿੱਸੇ ਦਾ ਸਿਰਾ ਹੈ। 

ਆਈਐੱਨਐੱਸ ਬਾਜ਼ ਦੀ ਫੇਰੀ ਤੋਂ ਰਾਜਨਾਥ ਸਿੰਘ ਕਾਰ ਨਿਕੋਬਾਰ ਦੇ ਏਅਰ ਫੋਰਸ ਸਟੇਸ਼ਨ ਵੀ ਗਏ। ਰੱਖਿਆ ਮੰਤਰੀ ਅੰਡੇਮਾਨ ਤੇ ਨਿਕੋਬਾਰ ਕਮਾਂਡ (ੲੇਐੱਨਸੀ) ਦੀਆਂ ਅਪਰੇਸ਼ਨਲ ਤਿਆਰੀਆਂ ’ਤੇ ਨਜ਼ਰਸਾਨੀ ਲਈ ਵੀਰਵਾਰ ਨੂੰ ਪੋਰਟ ਬਲੇਅਰ ਪੁੱਜੇ ਸਨ। ਦੋ ਰੋਜ਼ਾ ਫੇਰੀ ਦੌਰਾਨ ਰੱਖਿਆ ਮੰਤਰੀ ਨੇ ਲੈਫਟੀਨੈਂਟ ਜਨਰਲ ਅਜੈ ਸਿੰਘ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਅਤੇ ਅਪਰੇਸ਼ਨਲ ਹਾਲਾਤ ਤੇ ਮਿਲਟਰੀ ਸਰਵੇਲੈਂਸ ਬਾਰੇ ਜਾਣਕਾਰੀ ਲਈ। -ਪੀਟੀਆਈ



News Source link

- Advertisement -

More articles

- Advertisement -

Latest article