26.9 C
Patiāla
Saturday, April 27, 2024

ਰਿਜ਼ਰਵ ਬੈਂਕ ਜਾਰੀ ਕਰੇਗੀ 16 ਹਜ਼ਾਰ ਕਰੋੜ ਦੇ ‘ਗਰੀਨ ਬਾਂਡ’

Must read


ਮੁੰਬਈ, 6 ਜਨਵਰੀ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਕਿਹਾ ਕਿ 8000-8000 ਕਰੋੜ ਰੁਪਏ ਦੇ ਦੋ ‘ਗਰੀਨ ਬਾਂਡ’ ਦੋ ਪੜਾਵਾਂ ਵਿੱਚ ਜਾਰੀ ਕੀਤੇ ਜਾਣਗੇ। ਆਰਬੀਆਈ ਨੇ ਕਿਹਾ ਬਾਂਡਾਂ ਦੀ ਪਹਿਲੀ ਨਿਲਾਮੀ 25 ਜਨਵਰੀ ਨੂੰ ਜਦਕਿ ਦੂਜੀ ਨਿਲਾਮੀ 9 ਫਰਵਰੀ ਨੂੰ ਕੀਤੀ ਜਾਵੇਗੀ। ਆਰਬੀਆਈ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਇਨ੍ਹਾਂ ਬਾਂਡਾਂ ਰਾਹੀਂ ਮਿਲੀ ਰਾਸ਼ੀ ਨੂੰ ਅਜਿਹੀਆਂ ਯੋਜਨਾਵਾਂ ਵਿੱਚ ਵਰਤਿਆ ਜਾਵੇਗਾ ਜਿਹੜੀਆਂ ਕਾਰਬਨ ਨਿਕਾਸੀ ਨੂੰ ਘਟਾਉਣ ’ਚ ਮਦਦ ਕਰਦੀਆਂ ਹਨ। ਬਿਆਨ ਮੁਤਾਬਕ ਇਹ ਗਰੀਨ ਬਾਂਡ ਪੰਜ ਅਤੇ ਦਸ ਦੀ ਮਿਆਦ ਲਈ ਉਪਲੱਬਧ ਹੋਣਗੇ। ਦੱਸਣਯੋਗ ਹੈ ਕਿ ਆਮ ਬਜਟ 2022-23 ਵਿੱਚ ਐਲਾਨ ਕੀਤਾ ਗਿਆ ਸੀ ਕਿ ਭਾਰਤ ਸਰਕਾਰ ਆਪਣੇ ਸਮੁੱਚੇ ਮਾਰਕੀਟ ਕਰਜ਼ ਤਹਿਤ ‘ਹਰੇ ਬੁਨਿਆਦੀ ਢਾਂਚੇ’ ਵਾਸਤੇ ਸਰੋਤ ਜੁਟਾਉਣ ਲਈ ਗਰੀਨ ਬਾਂਡ ਜਾਰੀ ਕਰੇਗੀ। -ਪੀਟੀਆਈ



News Source link

- Advertisement -

More articles

- Advertisement -

Latest article