30 C
Patiāla
Monday, April 29, 2024

ਅਟਾਰੀ: ਗ਼ਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਦਾ ਜਨਮ ਦਿਨ ਮਨਾਇਆ

Must read


ਦਿਲਬਾਗ ਸਿੰਘ ਗਿੱਲ

ਅਟਾਰੀ, 4 ਜਨਵਰੀ

ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ, ਉੱਘੇ ਦੇਸ਼ ਭਗਤ, ਕਮਿਊਨਿਸਟ ਲਹਿਰ ਦੇ ਸਿਰਕੱਢ ਆਗੂ ਬਾਬਾ ਸੋਹਣ ਸਿੰਘ ਭਕਨਾ ਦਾ ਜਨਮ ਦਿਨ ਪਿੰਡ ਭਕਨਾ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਪੂਰੀ ਸ਼ਾਨੋ-ਸ਼ੌਕਤ ਨਾਲ ਕਾਮਰੇਡ ਸੁਖਚੈਨ ਸਿੰਘ, ਗੁਰਦੀਪ ਸਿੰਘ ਗਿੱਲਵਾਲੀ, ਸੀਮਾ ਸੋਹਲ, ਗੁਰਦਿਆਲ ਸਿੰਘ ਖਡੂਰ ਸਾਹਿਬ ਤੇ ਨਰਿੰਦਰ ਬੱਲ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਸਵੇਰ ਦੇ ਸਮੇਂ ਮਰਹੂਮ ਸਾਬਕਾ ਸਰਪੰਚ ਹਜ਼ਾਰਾ ਸਿੰਘ ਮਾਲੂਵਾਲ ਦੇ ਪਰਿਵਾਰ ਵੱਲੋਂ ਬਾਬਾ ਭਕਨਾ ਦੀ ਯਾਦਗਾਰ ’ਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਉਪਰੰਤ ਸਿਆਸੀ ਕਾਨਫ਼ਰੰਸ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾਈ ਸਕੱਤਰ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਬਾਬਾ ਭਕਨਾ ਮਜ਼ਦੂਰਾਂ, ਕਿਸਾਨਾਂ ਤੇ ਹੋਰ ਮਿਹਨਤਕਸ਼ ਜਨਤਾ ਦੇ ਹਕੀਕੀ ਆਗੂ ਸਨ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਲਖਬੀਰ ਸਿੰਘ ਨਿਜ਼ਾਮਪੁਰ, ਪੰਜਾਬ ਇਸਤਰੀ ਸਭਾ ਦੀ ਜਨਰਲ ਸਕੱਤਰ ਰਜਿੰਦਰਪਾਲ, ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਪ੍ਰਧਾਨ ਅਜਮੇਰ ਸਿੰਘ ਤੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਕਮਿਊਨਿਸਟ ਆਗੂ ਬਲਵਿੰਦਰ ਸਿੰਘ ਦੁਧਾਲਾ ਤੇ ਕਾਮਰੇਡ ਦਵਿੰਦਰ ਸੋਹਲ ਨੇ ਕਿਹਾ ਕਿ ਅੱਜ ਕਿਸਾਨਾਂ ਤੇ ਮਜਦੂਰਾਂ ਦੇ ਸਾਂਝੇ ਅਤੇ ਵੱਡੇ ਸੰਘਰਸ਼ ਕਰਕੇ ਹੀ ਪੂੰਜੀਵਾਦੀ ਨਿਜ਼ਾਮ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ। ਬਲਕਾਰ ਸਿੰਘ ਵਲਟੋਹਾ ਨੇ ਮੰਗ ਕੀਤੀ ਕਿ ਘੱਟੋ ਤੋਂ ਘੱਟ ਮਜ਼ਦੂਰੀ 26000 ਰੁਪਏ ਤੈਅ ਕੀਤੀ ਜਾਵੇ, ਹਰ ਮੁੰਡੇ ਤੇ ਕੁੜੀ ਨੂੰ ਰੁਜ਼ਗਾਰ ਦੀ ਗਾਰੰਟੀ ਕੀਤੀ ਜਾਵੇ। ਹਰ ਬੱਚੇ ਨੂੰ ਮੁਫ਼ਤ ਤੇ ਲਾਜ਼ਮੀ ਸਿੱਖਿਆ ਦੇਣ ਦਾ ਵਧੀਆ ਪ੍ਰਬੰਧ ਕੀਤਾ ਜਾਵੇ। ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਵੱਡੀਆਂ ਰਿਆਇਤਾਂ ਦਿੱਤੀਆਂ ਜਾਣ ਤਾਂ ਜੋ ਪੰਜਾਬ ਦੀ ਖੇਤੀ ਨੂੰ ਸਹੀ ਸੇਧ ਦਿੱਤੀ ਜਾ ਸਕੇ। ਇਸ ਮੌਕੇ ਲੋਕਾਂ ਨੇ ਰੋਸ ਜਾਹਰ ਕੀਤਾ ਕਿ ਬਾਬਾ ਭਕਨਾ ਦੇ ਪਿੰਡ ਚੋਂ ਲੰਘਦੀ ਘਰਿੰਡਾ-ਭਕਨਾ-ਢੰਡ ਕਸੇਲ ਸੜਕ ਦੀ ਬਹੁਤ ਬੁਰੀ ਹਾਲਤ ਹੈ, ਪੰਜਾਬ ਸਰਕਾਰ ਇਸਨੂੰ ਤੁਰੰਤ ਬਣਾਵੇ ਅਤੇ ਨਹਿਰੀ ਪਾਣੀ ਆਉਣਾ ਯਕੀਨੀ ਬਣਾਇਆ ਜਾਵੇ। ਮਾਸਟਰ ਸਿੰਘ ਸ਼ਾਮਨਗਰ ਦੀ ਨਾਟਕ ਟੀਮ ਵੱਲੋਂ ਦੇਸ਼ ਭਗਤੀ ਤੇ ਲੋਕ ਪੱਖੀ ਨਾਟਕਾਂ ਗੀਤਾਂ ਰਾਹੀਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਲੰਗਰ ਦਾ ਪ੍ਰਬੰਧ ਕਾਮਰੇਡ ਗੁਰਬਿੰਦਰ ਸਿੰਘ ਸੋਹਲ, ਸਵਿੰਦਰ ਸਿੰਘ ਬਿੱਲਾ ਤੇ ਕਾਮਰੇਡ ਜਗਤਾਰ ਸਿੰਘ, ਗੁਰਬਿੰਦਰ ਕਸੇਲ, ਗੁਰਬੀਰ ਗੰਡੀਵਿੰਡ ਦੀ ਦੇਖਰੇਖ ਹੇਠ ਚਲਾਇਆ ਗਿਆ। ਇਸ ਮੌਕੇ ਤਾਰਾ ਸਿੰਘ ਖਹਿਰਾ, ਹਰਦੇਵ ਸਿੰਘ ਭਕਨਾ, ਸਰਬਜੀਤ ਸਿੰਘ ਭੱਲਾ ਭਕਨਾ, ਪੂਰਨ ਸਿੰਘ ਮਾੜੀਮੇਘਾ, ਬਲਕਾਰ ਸਿੰਘ ਦੁਧਾਲਾ, ਪ੍ਰਿੰਸੀਪਲ ਬਲਦੇਵ ਸਿੰਘ ਲੁਹਾਰਕਾ ਕਲਾਂ, ਗੁਰਬਿੰਦਰ ਸਿੰਘ ਕਸੇਲ, ਗੁਰਬੀਰ ਗੰਡੀਵਿੰਡ, ਗੁਰਮੁੱਖ ਸ਼ੇਰਗਿੱਲ, ਮੰਗਲ ਸਿੰਘ ਖੁਜਾਲਾ, ਹੁਸ਼ਿਆਰ ਸਿੰਘ ਝੰਡੇਰ, ਡਾ. ਭੁਪਿੰਦਰ ਸਿੰਘ ਭਕਨਾ, ਜਸਵੰਤ ਰਾਏ, ਬਲਜਿੰਦਰ ਵਡਾਲੀ, ਸੁਖਪਾਲ ਸਿੰਘ ਸੰਧੂ, ਗੁਰਦੀਪ ਸਿੰਘ ਭਕਨਾ ਜਸਬੀਰ ਸਿੰਘ ਭਕਨਾ, ਜਸਪਾਲ ਸਿੰਘ ਚੱਕ ਮੁਕੰਦ ਤੇ ਮਨਜੀਤ ਬਾਸਰਕੇ ਹਾਜ਼ਰ ਸਨ।





News Source link

- Advertisement -

More articles

- Advertisement -

Latest article