37.2 C
Patiāla
Sunday, May 5, 2024

ਸ੍ਰੀਨਗਰ ਸਣੇ ਸਮੁੱਚੀ ਕਸ਼ਮੀਰ ਵਾਦੀ ’ਚ ਬਰਫ਼ਬਾਰੀ, ਨਵੇਂ ਸਾਲ ਦਾ ਜਸ਼ਨ ਮਨਾਉਣ ਵਾਲੇ ਸੈਲਾਨੀਆਂ ਲਈ ਮੌਸਮ ਖ਼ੁਸ਼ਗਵਾਰ

Must read


ਸ੍ਰੀਨਗਰ, 30 ਦਸੰਬਰ

24 ਘੰਟਿਆਂ ਦੌਰਾਨ ਜੰਮੂ-ਕਸ਼ਮੀਰ ਵਿੱਚ ਮੀਂਹ ਅਤੇ ਬਰਫਬਾਰੀ ਨਾਲ ਜਿਥੇ ਲੋਕਾਂ ਨੂੰ ਖੁਸ਼ਕ ਠੰਢ ਤੋਂ ਰਾਹਤ ਮਿਲੀ ਉਥੇ ਸ੍ਰੀ ਨਗਰ ਵਿੱਚ ਅੱਜ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ। ਗੁਲਮਰਗ, ਪਹਿਲਗਾਮ ਅਤੇ ਸੋਨਮਰਗ ਸੈਰ-ਸਪਾਟਾ ਸਥਾਨਾਂ ਵਿੱਚ ਸਾਲ 2023 ਦੇ ਸੁਆਗਤ ਲਈ ਤਿਆਰੀਆਂ ਕਰ ਰਹੇ ਸੈਲਾਨੀਆਂ ਲਈ ਮੌਸਮ ਖ਼ੁਸ਼ਗਵਾਰ ਹੋ ਗਿਆ ਹੈ। ਮੌਸਮ ਵਿਭਾਗ ਵਿਭਾਗ ਮੁਤਾਕ ਜੰਮੂ-ਕਸ਼ਮੀਰ ਵਿੱਚ ਅਗਲੇ 24 ਘੰਟਿਆਂ ਦੌਰਾਨ ਵੱਖ-ਵੱਖ ਥਾਵਾਂ ‘ਤੇ ਮੀਂਹ/ਬਰਫ਼ ਪੈਣ ਦੀ ਸੰਭਾਵਨਾ ਹੈ। ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 0.3, ਪਹਿਲਗਾਮ ਵਿੱਚ ਮਨਫ਼ੀ 4.9 ਅਤੇ ਗੁਲਮਰਗ ਵਿੱਚ ਮਨਫ਼ੀ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੱਦਾਖ ਖੇਤਰ ਵਿੱਚ ਕਾਰਗਿਲ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 6.2 ਅਤੇ ਲੇਹ ਵਿੱਚ 10.2 ਸੀ। ਜੰਮੂ ਵਿੱਚ ਘੱਟੋ-ਘੱਟ ਤਾਪਮਾਨ 7.3, ਕਟੜਾ 6.5, ਬਟੋਤੇ ਵਿੱਚ 0.5, ਬਨਿਹਾਲ ਵਿੱਚ 0.8 ਅਤੇ ਭਦਰਵਾਹ ਵਿੱਚ 1.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।



News Source link

- Advertisement -

More articles

- Advertisement -

Latest article