38 C
Patiāla
Friday, May 3, 2024

ਪੰਤ ਨੂੰ ਇਲਾਜ ਲਈ ਦਿੱਲੀ ਲਿਆਂਦਾ ਜਾਵੇਗਾ: ਡੀਡੀਸੀਏ

Must read


ਨਵੀਂ ਦਿੱਲੀ/ਦੇਹਰਾਦੂਨ, 31 ਦਸੰਬਰ

ਸੜਕ ਹਾਦਸੇ ’ਚ ਜ਼ਖ਼ਮੀ ਹੋੲੇ ਭਾਰਤ ਦੇ ਵਿਕਟਕੀਪਰ ਤੇ ਬੱਲੇਬਾਜ਼ ਰਿਸ਼ਭ ਪੰਤ ਨੂੰ ਅਗਲੇ ਇਲਾਜ ਤੇ ਖਾਸ ਕਰਕੇ ਸੜਨ ਕਾਰਨ ਹੋੲੇ ਜ਼ਖ਼ਮਾਂ ਦੀ ਪਲਾਸਟਿਕ ਸਰਜਰੀ ਲਈ ਦਿੱਲੀ ਲਿਆਂਦਾ ਜਾਵੇਗਾ।

ਦਿੱਲੀ ਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ਦੇ ਪ੍ਰਧਾਨ ਰੋਹਨ ਜੇਤਲੀ ਨੇ ਕਿਹਾ, ‘ਜੇਕਰ ਡਾਕਟਰਾਂ ਨੇ ਸੁਝਾਅ ਦਿੱਤਾ ਤਾਂ ਅਸੀਂ ਰਿਸ਼ਭ ਪੰਤ ਨੂੰ ਪਲਾਸਟਿਕ ਸਰਜਰੀ ਲਈ ਦਿੱਲੀ ਤਬਦੀਲ ਕਰਾਂਗੇ। ਅਸੀਂ ਮੈਕਸ ਹਸਪਤਾਲ ਦੇਹਰਾਦੂਨ ਦੇ ਲਗਾਤਾਰ ਸੰਪਰਕ ’ਚ ਹਾਂ।’ ਇਸੇ ਦੌਰਾਨ ਪੰਤ ਦੇ ਦਿਮਾਗ ਤੇ ਰੀੜ੍ਹ ਦੀ ਹੱਡੀ ਦੀਆਂ ਐੱਮਆਰਆਈ ਰਿਪੋਰਟਾਂ ਠੀਕ ਆਈਆਂ ਹਨ। ਪੰਤ ਨੇ ਆਪਣੇ ਚਿਹਰੇ ਦੀਆਂ ਸੱਟਾਂ, ਜ਼ਖਮਾਂ ਤੇ ਰਗੜਾਂ ਨੂੰ ਠੀਕ ਕਰਨ ਲਈ ਪਲਾਸਟਿਕ ਸਰਜਰੀ ਵੀ ਕਰਵਾਈ ਹੈ ਜਦਕਿ ਦਰਦ ਤੇ ਸੋਜ਼ਿਸ਼ ਕਾਰਨ ਅੱਜ ਉਸ ਦੇ ਗੋਡੇ ਤੇ ਕੂਹਣੀ ਦੀ ਐੱਮਆਰਆਈ ਸਕੈਨ ਨਹੀਂ ਹੋ ਸਕੀ। ਪੰਤ ਦੇ ਮੱਥੇ ’ਤੇ ਦੋ ਕੱਟ ਲੱਗੇ ਹਨ। ਉਸ ਦੇ ਸੱਜੇ ਗੋਡੇ ’ਚ ਮਾਸ ਫਟ ਗਿਆ ਹੈ ਅਤੇ ਸੱਜੇ ਗੁੱਟ, ਗਿੱਟੇ ਤੇ ਪੈਰ ਦੇ ਅੰਗੂਠੇ ’ਚ ਵੀ ਸੱਟ ਵੱਜੀ ਹੈ। ਉਸ ਦੀ ਪਿੱਠ ’ਤੇ ਰਗੜਾਂ ਵੀ ਲੱਗੀਆਂ ਹਨ। 

ਇਸੇ ਦੌਰਾਨ ਦਿੱਲੀ ਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ਦੇ ਡਾਇਰੈਕਟਰ ਸ਼ਿਆਮ ਸ਼ਰਮਾ ਨੇ ਅੱਜ ਦੇਹਰਾਦੂਨ ਦੇ ਮੈਕਸ ਹਸਪਤਾਲ ’ਚ ਦਾਖਲ ਕ੍ਰਿਕਟਰ ਰਿਸ਼ਭ ਪੰਤ ਨਾਲ ਮੁਲਾਕਾਤ ਕੀਤੀ ਤੇ ਉਸ ਨੂੰ ਦਿੱਤੀ ਜਾ ਰਹੇ ਇਲਾਜ ਤੇ ਮੈਡੀਕਲ ਸਹੂਲਤ ’ਤੇ ਤਸੱਲੀ ਜ਼ਾਹਿਰ ਕੀਤੀ। ਸ਼ਿਆਮ ਸ਼ਰਮਾ ਨੇ ਕਿਹਾ, ‘ਇੱਥੇ ਡਾਕਟਰਾਂ ਵੱਲੋਂ ਉਸ (ਪੰਤ) ਦੀ ਚੰਗੀ ਤਰ੍ਹਾਂ ਸੰਭਾਲ ਕੀਤੀ ਜਾ ਰਹੀ ਹੈ। ਬੀਸੀਸੀਆਈ ਵੀ ਉਨ੍ਹਾਂ ਦੇ ਸੰਪਰਕ ’ਚ ਹੈ ਤੇ ਪੰਤ ਦੀ ਹਾਲਤ ਬਾਰੇ ਅਪਡੇਟ ਲਈ ਜਾ ਰਹੀ ਹੈ।’ ਇਸ ਤੋਂ ਪਹਿਲਾਂ ਦਿਨੇ ਫਿਲਮ ਅਦਾਕਾਰ ਅਨਿਲ ਕਪੂਰ ਤੇ ਅਨੁਪਮ ਖੇਰ ਨੇ ਰਿਸ਼ਭ ਪੰਤ ਨਾਲ ਮੁਲਾਕਾਤ ਕਰਕੇ ਉਸ ਦਾ ਹਾਲ ਪੁੱਛਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਨਿਲ ਕਪੂਰ ਨੇ ਕਿਹਾ ਕਿ ਪੰਤ ਦੀ ਹਾਲਤ ਹੁਣ ਠੀਕ ਹੈ ਤੇ ਉਹ ਇੱਕ ਪ੍ਰਸ਼ੰਸਕ ਵਜੋਂ ਉਸ ਨੂੰ ਮਿਲੇ ਹਨ। ਅਨੁਪਮ ਖੇਰ ਨੇ ਕਿਹਾ, ‘ਸਭ ਕੁਝ ਠੀਕ ਹੈ। ਅਸੀਂ ਪੰਤ, ਉਸ ਦੀ ਮਾਂ ਤੇ ਹੋਰ ਰਿਸ਼ਤੇਦਾਰਾਂ ਨੂੰ ਮਿਲੇ। ਉਹ ਸਭ ਠੀਕ ਹਨ।’ ਜ਼ਿਕਰਯੋਗ ਹੈ ਕਿ ਪੰਤ ਦੀ ਕਾਰ ਬੀਤੇ ਦਿਨ ਤੜਕੇ ਦਿੱਲੀ-ਦੇਹਰਾਦੂਨ ਕੌਮੀ ਮਾਰਗ ਦੇ ਡਿਵਾਈਡਰ ਨਾਲ ਟਕਰਾਉਣ ਮਗਰੋਂ ਸੜ ਗਈ ਤੇ ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ’ਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ।  -ਪੀਟੀਆਈ/ਆਈਏਐੱਨਐੱਸ

ਧਵਨ ਨੇ ਪੰਤ ਨੂੰ ਦਿੱਤੀ ਸੀ ਗੱਡੀ ਹੌਲੀ ਚਲਾਉਣ ਦੀ ਸਲਾਹ

ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ’ਚ ਕ੍ਰਿਕਟਰ ਸ਼ਿਖਰ ਧਵਨ ਸਾਥੀ ਖਿਡਾਰੀ ਰਿਸ਼ਭ ਪੰਤ ਨੂੰ ਗੱਡੀ ਅਰਾਮ ਨਾਲ ਚਲਾਉਣ ਦੀ ਸਲਾਹ ਦੇ ਰਿਹਾ ਹੈ। ਇਸ ਵੀਡੀਓ ’ਚ ਰਿਸ਼ਭ ਪੰਤ, ਸ਼ਿਖਰ ਧਵਨ ਦੀ ਇੰਟਰਵਿਊ ਲੈ ਰਿਹਾ ਹੈ। ਕਈ ਸਵਾਲ ਪੁੱਛਣ ਮਗਰੋਂ ਪੰਤ ਨੇ ਧਵਨ ਨੂੰ ਪੁੱਛਿਆ ਕਿ ਉਹ (ਧਵਨ) ਉਸ (ਪੰਤ) ਵਿੱਚ ਕੀ ਤਬਦੀਲੀ ਦੇਖਣਾ ਚਾਹੁੰਦਾ ਹੈ। ਇਸ ਦੇ ਜਵਾਬ ’ਚ ਧਵਨ ਨੇ ਕਿਹਾ ਕਿ ਤੂੰ ਆਪਣੇ ਕੰਨਾਂ ਦੇ ਵਾਲ ਕਟਵਾ ਲੈ। ਇਸ ਮਗਰੋਂ ਪੰਤ ਨੇ ਇੱਕ ਹੋਰ ਸਵਾਲ ਕੀਤਾ, ‘ਤੂੰ ਮੈਨੂੰ ਕੀ ਸਲਾਹ ਦੇਣੀ ਚਾਹੇਂਗਾ ?’ ਇਸ ਦੇ ਜਵਾਬ ’ਚ ਧਵਨ ਨੇ ਕਿਹਾ ਕਿ ਗੱਡੀ ਹੌਲੀ ਚਲਾਇਆ ਕਰ। ਇਸ ’ਤੇ ਪੰਤ ਨੇ ਕਿਹਾ ਕਿ ਉਹ ਇਹ ਸਲਾਹ ਮੰਨੇਗਾ ਤੇ ਅੱਗੇ ਤੋਂ ਗੱਡੀ ਆਰਾਮ ਨਾਲ ਚਲਾਵੇਗਾ। ਇਹ ਵੀਡੀਓ ਵਾਇਰਲ ਹੋਣ ਮਗਰੋਂ ਲੋਕਾਂ ਨੇ ਟਿੱਪਣੀ ਕਰਦਿਆਂ ਲਿਖਿਆ ਹੈ ਕਿ ਜੇਕਰ ਪੰਤ ਨੇ ਧਵਨ ਦੀ ਸਲਾਹ ਮੰਨੀ ਹੁੰਦੀ ਤਾਂ ਇਹ ਹਾਦਸਾ ਨਾ ਵਾਪਰਦਾ।





News Source link

- Advertisement -

More articles

- Advertisement -

Latest article