30.2 C
Patiāla
Friday, May 10, 2024

ਫੁੱਟਬਾਲ: ਚਤਾਮਲੀ ਦੀ ਟੀਮ ਨੇ ਕੀਤਾ ਟਰਾਫੀ ’ਤੇ ਕਬਜ਼ਾ

Must read


ਪੱਤਰ ਪ੍ਰੇਰਕ

ਰੂਪਨਗਰ, 30 ਦਸੰਬਰ

ਰੂਪਨਗਰ ਦੇ ਨੇੜਲੇ ਪਿੰਡ ਝੱਲੀਆਂ ਕਲਾਂ ਵਿੱਚ ਚੱਲ ਰਹੇ ਟੂਰਨਾਮੈਂਟ ਦੇ ਦੂਜੇ ਦਿਨ ਫੁੱਟਬਾਲ ਆਲ ਓਪਨ ਦੇ ਫਾਈਨਲ ਮੈਚ ਦੌਰਾਨ ਚਤਾਮਲੀ ਦੀ ਟੀਮ ਨੇ ਬਦਨਪੁਰ ਦੀ ਟੀਮ ਨੂੰ ਹਰਾ ਕੇ 15 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਵਾਲੀ ਸਵ: ਕਰਨੈਲ ਸਿੰਘ ਯਾਦਗਾਰੀ ਟਰਾਫੀ ਜਿੱਤ ਲਈ। ਬਦਨਪੁਰ ਦੀ ਟੀਮ ਨੂੰ 10 ਹਜ਼ਾਰ ਰੁਪਏ ਦਾ ਇਨਾਮ ਮਿਲਿਆ। ਕਲੱਬ ਦੇ ਪ੍ਰੈੱਸ ਸਕੱਤਰ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅਥਲੈਟਿਕ ਮੁਕਾਬ‌ਲਿਆਂ ਦੌਰਾਨ 100 ਮੀਟਰ ਦੌੜ ਵਿੱਚ ਜਗਤਾਰ ਸਿੰਘ ਨੇ ਪਹਿਲਾ, ਅਸਲਮ ਚੰਡੀਗੜ੍ਹ ਨੇ ਦੂਜਾ ਅਤੇ ਮਨਵੀਰ ਸਿੰਘ ਚਮਕੌਰ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਵਿੱਚ ਸੋਨੀ ਸਮਰਾਲਾ ਨੇ ਪਹਿਲਾ, ਕਰਮ ਸਮਰਾਲਾ ਨੇ ਦੂਜਾ ਅਤੇ ਅਸਲਮ ਚੰਡੀਗੜ੍ਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 800 ਮੀਟਰ ਦੌੜ ਵੀ ਸੋਨੀ ਸਮਰਾਲਾ ਨੇ ਜਿੱਤੀ। ਕੁੜੀਆਂ ਦੀ ਦੌੜ ਵਿੱਚ ਨਵਦੀਪ ਕੌਰ ਨੇ ਪਹਿਲਾ, ਜੈਸਮੀਨ ਕੌਰ ਨੇ ਦੂਜਾ ਅਤੇ ਅਮਰਜੋਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਪਿੰਡ ਪੱਧਰ ਦੇ ਕਬੱਡੀ ਮੁਕਾਬ‌ਲਿਆਂ ਦੌਰਾਨ 32 ਕਿਲੋ ਅਤੇ 42 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅੱਜ ਦੇ ਮੁਕਾਬਲਿਆਂ ਦੌਰਾਨ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਸੰਤ ਸੁਰਿੰਦਰ ਪਾਲ ਸਿੰਘ ਸਾਬਕਾ ਪ੍ਰਿੰਸੀਪਲ ਸਰਕਾਰੀ ਕਾਲਜ ਰੂਪਨਗਰ, ਮੰਡੀ ਸੁਪਰਵਾਈਜ਼ਰ ਬਲਦੇਵ ਸਿੰਘ ਗਿੱਲ, ਲਖਵੀਰ ਸਿੰਘ ਦੁਲਚੀਮਾਜਰਾ, ਜਸਵੰਤ ਸਿੰਘ ਬਾਵਾ ਆਦਿ ਮਹਿਮਾਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਲਾਲਾ ਆਦਿ ਕਲੱਬ ਮੈਂਬਰ ਤੇ ਹੋਰ ਪਿੰਡ ਵਾਸੀ ਨੌਜਵਾਨ ਹਾਜ਼ਰ ਸਨ।





News Source link

- Advertisement -

More articles

- Advertisement -

Latest article