45.2 C
Patiāla
Friday, May 17, 2024

ਨੈਨਾ ਦੇਵੀ ਮੰਦਿਰ ’ਚ ਤਿੰਨ ਰੋਜ਼ਾ ਮੇਲਾ ਅੱਜ ਤੋਂ

Must read


ਪੱਤਰ ਪ੍ਰੇਰਕ

ਸ੍ਰੀ ਆਨੰਦਪੁਰ ਸਾਹਿਬ, 30 ਦਸੰਬਰ

ਹਿੰਦੂ ਧਰਮ ਦੇ ਧਾਰਮਿਕ ਅਸਥਾਨ ਸ਼੍ਰੀ ਨੈਣਾ ਦੇਵੀ ਵਿਖੇ 31 ਦਸੰਬਰ ਤੋਂ ਤਿੰਨ ਰੋਜ਼ਾ ਮੇਲੇ ਦੀ ਸ਼ੁਰੂਆਤ ਹੋਵੇਗੀ। ਇਸ ਮੇਲੇ ਨੂੰ ਲੈ ਕੇ ਮੰਦਰ ਪ੍ਰਸ਼ਾਸਨ, ਨਗਰ ਪਰਿਸ਼ਦ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। 2 ਜਨਵਰੀ ਤੱਕ ਚੱਲਣ ਵਾਲੇ ਇਸ ਮੇਲੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਪੁਲੀਸ ਵੱਲੋਂ ਚਾਰ ਸੌ ਸੁਰੱਖਿਆ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਮੇਲੇ ਦੇ ਸੁਚਾਰੂ ਪ੍ਰਬੰਧਾਂ ਲਈ ਰਾਜ ਕੁਮਾਰ ਠਾਕੁਰ ਨੂੰ ਮੇਲਾ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਤੇ ਉੱਥੇ ਹੀ ਨੈਣਾ ਦੇਵੀ ਦੇ ਡੀਐੱਸਪੀ ਮੇਲਾ ਪੁਲੀਸ ਅਧਿਕਾਰੀ ਹੋਣਗੇ। ਮੇਲੇ ਦੌਰਾਨ ਮੰਦਰ ਦੇ ਅੰਦਰ ਕੜਾਹ ਪ੍ਰਸ਼ਾਦ ਨਾਰੀਅਲ ਲੈ ਕੇ ਜਾਣ ’ਤੇ ਪਾਬੰਦੀ ਹੋਏਗੀ। ਇਸ ਤੋਂ ਇਲਾਵਾ ਮੇਲੇ ਦੌਰਾਨ ਪਟਾਕੇ ਵੇਚਣ ਤੇ ਚਲਾਉਣ ਦੀ ਵੀ ਮਨਾਹੀ ਹੈ ਤੇ ਜੇਕਰ ਕਿਸੇ ਵੀ ਸੈਕਟਰ ਤੋਂ ਪਟਾਕੇ ਚਲਾਉਣ ਦੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਉਸ ਸਬੰਧੀ ਸਬੰਧਤ ਸੈਕਟਰ ਦੇ ਅਧਿਕਾਰੀ ਨੂੰ ਜਵਾਬ ਤਲਬ ਕੀਤਾ ਜਾਵੇਗਾ। ਪ੍ਰਸ਼ਾਸਨ ਵੱਲੋਂ ਮੰਦਰ ਦੇ ਨਜ਼ਦੀਕ ਟਰੈਫਿਕ ਦੀ ਸਮੱਸਿਆ ਨਾਲ ਨਜਿੱਠਣ ਲਈ ਵੱਖ ਵੱਖ ਸਥਾਨਾਂ ’ਤੇ ਪਾਰਕਿੰਗ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਮੇਲੇ ਦੌਰਾਨ ਪੰਜ ਸਥਾਨਾਂ ’ਤੇ ਸਿਹਤ ਕੇਂਦਰ ਸਥਾਪਿਤ ਕੀਤੇ ਗਏ ਹਨ।





News Source link

- Advertisement -

More articles

- Advertisement -

Latest article