25.1 C
Patiāla
Friday, May 3, 2024

ਇਰਾਨ ਵੱਲੋਂ ਜਲਡਮਰੂ ਨੇੜੇ ਫੌਜੀ ਮਸ਼ਕਾਂ

Must read


ਦੁਬਈ, 30 ਦਸੰਬਰ

ਇਰਾਨ ਦੀ ਫੌਜ ਨੇ ਅੱਜ ਓਮਾਨ ਦੀ ਖਾੜੀ ਦੇ ਤੱਟੀ ਖੇਤਰ ਵਿੱਚ ਅਤੇ ਰਣਨੀਤਕ ਹੋਰਮਜ਼ ਜਲਡਮਰੂ ਨੇੜੇ ਆਪਣੀਆਂ ਸਾਲਾਨਾ ਫੌਜੀ ਮਸ਼ਕਾਂ ਸ਼ੁਰੂ ਕਰ ਦਿੱਤੀਆਂ ਹਨ। ਸਰਕਾਰੀ ਟੈਲੀਵਿਜ਼ਨ ਦੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਇਹ ਫੌਜੀ ਅਭਿਆਸ ਅਜਿਹੇ ਸਮੇਂ ਹੋ ਰਿਹਾ ਹੈ, ਜਦੋਂ ਦੇਸ਼ ਵਿੱਚ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਚੱਲ ਰਹੇ ਹਨ। ਜਲਡਮਰੂ ਫਾਰਸ ਦੀ ਖਾੜੀ ਦੇ ਮੁਹਾਣੇ ’ਤੇ ਸਥਿਤ ਹੈ ਅਤੇ ਇਹ ਆਲਮੀ ਊਰਜਾ ਸਪਲਾਈ ਲਈ ਅਹਿਮ ਹੈ। ਸਮੁੰਦਰ ਜ਼ਰੀਏ ਹੋਣ ਵਾਲੇ ਤੇਲ ਸਪਲਾਈ ਦਾ ਲਗਪਗ ਪੰਜਵਾਂ ਹਿੱਸਾ ਇਸ ਰਸਤੇ ਰਾਹੀਂ ਹੁੰਦਾ ਹੈ।

ਸਰਕਾਰੀ ਟੈਲੀਵਿਜ਼ਨ ਮੁਤਾਬਕ ‘ਜ਼ੋਲਫਗਰ-1401’ ਨਾਮ ਦੇ ਇਸ ਫੌਜੀ ਅਭਿਆਸ ਵਿੱਚ ਕਮਾਂਡੋ ਅਤੇ ਹਵਾਈ ਇਨਫੈਂਟਰੀ ਡਰੋਨ, ਲੜਾਕੂ ਜਹਾਜ਼, ਹੈਲੀਕਾਪਟਰ, ਫੌਜੀ ਢੋਆ-ਢੁਆਈ ਵਾਲੇ ਜਹਾਜ਼ ਅਤੇ ਪਣਡੁੱਬੀਆਂ ਸ਼ਾਮਲ ਹੋਣਗੀਆਂ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਦੌਰਾਨ ਇਰਾਨ ਦੀ ਫੌਜ ਮਿਜ਼ਾਈਲ ਅਤੇ ਹਵਾਈ ਰੱਖਿਆ ਪ੍ਰਣਾਲੀ ਦਾ ਵੀ ਅਭਿਆਸ ਕਰੇਗੀ। -ਏਪੀ





News Source link

- Advertisement -

More articles

- Advertisement -

Latest article