32 C
Patiāla
Saturday, May 4, 2024

ਅਫਗਾਨਿਸਤਾਨ ਦਾ ਟੀ-20 ਕਪਤਾਨ ਬਣਿਆ ਰਾਸ਼ਿਦ ਖਾਨ

Must read


ਕਾਬੁਲ: ਸਟਾਰ ਲੈੱਗ ਸਪਿੰਨਰ ਰਾਸ਼ਿਦ ਖਾਨ ਨੂੰ ਅੱਜ ਅਫ਼ਗਾਨਿਸਤਾਨ ਦਾ ਨਵਾਂ ਟੀ-20 ਕਪਤਾਨ ਬਣਾਇਆ ਗਿਆ ਹੈ ਤੇ ਉਹ ਮੁਹੰਮਦ ਨਬੀ ਦੀ ਥਾਂ ਲਵੇਗਾ। 24 ਸਾਲਾ ਰਾਸ਼ਿਦ ਨੂੰ ਟੀ-20 ਵਿਸ਼ਵ ਕੱਪ 2021 ਤੋਂ ਪਹਿਲਾਂ ਵੀ ਕਪਤਾਨ ਬਣਾਇਆ ਗਿਆ ਸੀ ਪਰ ਉਸ ਨੇ ਟੀਮ ਦੇ ਐਲਾਨ ਮਗਰੋਂ ਕਪਤਾਨੀ ਛੱਡ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਚੋਣ ਤੋਂ ਪਹਿਲਾਂ ਉਸ ਦੀ ਸਲਾਹ ਨਹੀਂ ਲਈ ਗਈ ਸੀ। ਨਬੀ ਨੇ 2022 ਦੇ ਟੀ-20 ਵਿਸ਼ਵ ਕੱਪ ਤੋਂ ਬਾਅਦ ਕਪਤਾਨੀ ਛੱਡ ਦਿੱਤੀ। ਅਫ਼ਗਾਨਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਮੀਰਵਾਈਜ਼ ਅਸ਼ਰਫ ਨੇ ਕਿਹਾ, ‘ਰਾਸ਼ਿਦ ਖਾਨ ਅਫ਼ਗਾਨਿਸਤਾਨ ਕ੍ਰਿਕਟ ’ਚ ਵੱਡਾ ਨਾਂ ਹੈ। ਉਸ ਕੋਲ ਇਸ ਵੰਨਗੀ ’ਚ ਦੁਨੀਆ ਭਰ ਵਿੱਚ ਖੇਡਣ ਦਾ ਤਜਰਬਾ ਹੈ ਤੇ ਇਸ ਨਾਲ ਟੀਮ ਨੂੰ ਨਵੀਆਂ ਬੁਲੰਦੀਆਂ ਤੱਕ ਲਿਜਾਣ ’ਚ ਮਦਦ ਮਿਲੇਗੀ।’ -ਪੀਟੀਆਈ





News Source link

- Advertisement -

More articles

- Advertisement -

Latest article