32.2 C
Patiāla
Sunday, May 19, 2024

ਪਟਿਆਲਾ ’ਚ ਵਿਅਕਤੀ ਵੱਲੋਂ ਅੱਗ ਲਾ ਕੇ ਖੁਦਕੁਸ਼ੀ

Must read


ਸਰਬਜੀਤ ਸਿੰਘ ਭੰਗੂ

ਪਟਿਆਲਾ, 28 ਦਸੰਬਰ

ਇੱਥੋਂ ਦੀ ਮਾਰਕਰ ਕਲੋਨੀ ਦੇ ਵਸਨੀਕ ਗੁਰਮੁਖ ਸਿੰਘ ਧਾਲੀਵਾਲ ਨੇ ਪੁਲੀਸ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਉਂਦਿਆਂ ਅੱਜ ਖੁਦ ਨੂੰ ਅੱਗ ਲਗਾ ਲਈ। ਉਪਰੰਤ ਸਥਾਨਕ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਖੁਦਕੁਸ਼ੀ ਤੋਂ ਪਹਿਲਾਂ ਉਸ ਨੇ ਦੋ-ਤਿੰਨ ਵੀਡੀਓਜ਼ ਵੀ ਬਣਾਈਆਂ। ਗੁਰਮੁਖ ਸਿੰਘ ਨੇ ਵਾਇਰਲ ਵੀਡੀਓਜ਼ ਵਿੱਚ ਇੰਸਪੈਕਟਰ ਸਿਕੰਦ, ਥਾਣੇਦਾਰ ਰਾਜੇਸ਼ ਕੁਮਾਰ ਤੇ ਮਹਿਲਾ ਮੁਲਾਜ਼ਮ ਅਮਨਦੀਪ ਕੌਰ ’ਤੇ ਉਸ ਨੂੰ ਅਤੇ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਕਰਨ ਤੇ ਝੂਠੇ ਕੇਸਾਂ ਵਿੱਚ ਫਸਾਉਣ ਦੇ ਦੋਸ਼ ਲਗਾਏ। ਹਾਲਾਂਕਿ, ਸਬੰਧਤ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਉੱਪਰ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ।

ਉੱਧਰ, ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਹੋਰਾਂ ਵੱਲੋਂ ਪੁਲੀਸ ਮੁਲਾਜ਼ਮਾਂ ਖਿਲਾਫ਼ ਕੇਸ ਦਰਜ ਕਰਵਾਉਣ ਦੀ ਮੰਗ ਨੂੰ ਲੈ ਕੇ ਰਾਜਿੰਦਰਾ ਹਸਪਤਾਲ ਦੇ ਬਾਹਰ ਧਰਨਾ ਲਾ ਕੇ ਆਵਾਜਾਈ ਠੱੱਪ ਕਰ ਦਿੱਤੀ। ਧਰਨੇ ਦੌਰਾਨ ਭਾਜਪਾ ਆਗੂ ਬੀਬਾ ਜੈਇੰਦਰ ਕੌਰ ਵੀ ਪੁੱਜੇ। ਇਸੇ ਦੌਰਾਨ ਐੱਸਪੀ ਸਿਟੀ ਵਜੀਰ ਸਿੰਘ ਖਹਿਰਾ ਅਤੇ ਡੀਐੱਸਪੀ ਜਸਵਿੰਦਰ ਟਿਵਾਣਾ ਵੱਲੋਂ ਕੀਤੀ ਗਈ ਲੰਬੀ ਗੱਲਬਾਤ ਦੌਰਾਨ ਬਣੀ ਸਹਿਮਤੀ ਤੋਂ ਬਾਅਦ ਪਰਿਵਾਰ ਵੱਲੋਂ ਬਿਆਨ ਦਰਜ ਕਰਵਾਏ ਗਏ। 





News Source link

- Advertisement -

More articles

- Advertisement -

Latest article