29.5 C
Patiāla
Sunday, May 12, 2024

ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਵਾਲੇ ਗਰੋਹ ਦਾ ਮੈਂਬਰ ਕਾਬੂ

Must read


ਕੇ.ਪੀ. ਸਿੰਘ

ਗੁਰਦਾਸਪੁਰ, 26 ਦਸੰਬਰ

ਗੁਰਦਾਸਪੁਰ ਪੁਲੀਸ ਦੇ ਸੀਆਈਏ ਸਟਾਫ਼ ਅਤੇ ਬੀਐੱਸਐੱਫ ਦੀ ਟੀਮ ਨੇ ਸਾਂਝੇ ਅਪਰੇਸ਼ਨ ਦੌਰਾਨ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਮੰਗਵਾਉਣ ਵਾਲੇ ਤਸਕਰ ਗਰੋਹ ਦੇ ਮੈਂਬਰ ਗੁਰਵਿੰਦਰ ਚੰਦ ਉਰਫ਼ ਕੇਵਰਾ ਵਾਸੀ ਸਰਜੇ ਚੱਕ ਨੂੰ ਕਾਬੂ ਕੀਤਾ ਹੈ। ਉਸ ਕੋਲੋਂ 3 ਲੱਖ ਤੋਂ ਇਲਾਵਾ ਉਸ ਦੀ ਨਿਸ਼ਾਨਦੇਹੀ ’ਤੇ ਹੋਰ 2 ਲੱਖ 54 ਹਜ਼ਾਰ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਐੱਸਐੱਸਪੀ ਗੁਰਦਾਸਪੁਰ ਦੀਪਕ ਹਿਲੋਰੀ ਨੇ ਦੱਸਿਆ ਕਿ ਗੁਰਵਿੰਦਰ ਚੰਦ, ਅਜੇ ਮਸੀਹ ਵਾਸੀ ਲੋਪਾ ਪਕੀਵਾਂ ਅਤੇ ਮਲਕੀਤ ਸਿੰਘ ਵਾਸੀ ਨਾਹਰ ਥਾਣਾ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਦੇ ਪਾਕਿਸਤਾਨੀ ਸਮਗਲਰਾਂ ਨਾਲ ਸਬੰਧ ਹਨ ਤੇ ਉਹ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਉਂਦੇ ਸਨ। ਇਨ੍ਹਾਂ ਨੇ ਬੀਤੀ 17 ਦਸੰਬਰ ਦੀ ਰਾਤ ਨੂੰ 8 ਕਿੱਲੋ ਹੈਰੋਇਨ ਪਾਕਿਸਤਾਨ ਤੋਂ ਬਿੱਟੂ ਨਾਮ ਦੇ ਸਮਗਲਰ ਕੋਲੋਂ ਪਿੰਡ ਲਾਲਪੁਰ ਦੀ ਬੰਬੀ ਤੇ ਡਰੋਨ ਰਾਹੀਂ ਸੁਟਵਾ ਕੇ ਕਿਸੇ ਨਾਮਾਲੂਮ ਵਿਅਕਤੀ ਨੂੰ ਦਿੱਤੀ। ਇਸ ਕੰਮ ਬਦਲੇ ਉਨ੍ਹਾਂ ਨੂੰ ਪ੍ਰਤੀ ਪੈਕਟ 2 ਲੱਖ ਰੁਪਏ ਦੇ ਹਿਸਾਬ ਨਾਲ 16 ਲੱਖ ਰੁਪਏ ਮਿਲਣੇ ਸਨ। ਇਸ ਵਿਚੋਂ 6 ਲੱਖ ਰੁਪਏ ਇਨ੍ਹਾਂ ਨੂੰ ਮਿਲ ਚੁੱਕੇ ਹਨ। ਇਸ ਸੂਚਨਾ ਦੇ ਆਧਾਰ ’ਤੇ ਕਲਾਨੌਰ ਵਿੱਚ ਇੱਕ ਵਿਸ਼ੇਸ਼ ਨਾਕੇ ’ਤੇ ਗੁਰਵਿੰਦਰ ਚੰਦ ਉਰਫ਼ ਕੇਵਰਾ ਨੂੰ ਕਾਬੂ ਕੀਤਾ ਗਿਆ ਤੇ 3 ਲੱਖ ਰੁਪਏ ਭਾਰਤੀ ਕਰੰਸੀ, ਇੱਕ ਮੋਬਾਈਲ ਫ਼ੋਨ ਅਤੇ ਦੋ ਰਸਾਇਣਕ ਸਟਿੱਕਾਂ ਬਰਾਮਦ ਕੀਤੀਆਂ ਗਈਆਂ। ਗੁਰਵਿੰਦਰ ਚੰਦ ਖ਼ਿਲਾਫ਼ ਥਾਣਾ ਕਲਾਨੌਰ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਉਸ ਦੀ ਨਿਸ਼ਾਨਦੇਹੀ ’ਤੇ ਅਜੇ ਮਸੀਹ ਦੇ ਘਰੋਂ ਇੱਕ ਲੱਖ ਰੁਪਏ ਅਤੇ ਮਲਕੀਤ ਸਿੰਘ ਦੇ ਘਰੋਂ ਇੱਕ ਲੱਖ 54 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ।





News Source link

Previous articleVP Engineering
Next articleThe Lost SuperFoods
- Advertisement -

More articles

- Advertisement -

Latest article