36.9 C
Patiāla
Sunday, April 28, 2024

ਤੀਰਅੰਦਾਜ਼ੀ: ਭਾਰਤ ਨੇ ਪੰਜ ਸੋਨ ਤਗ਼ਮਿਆਂ ਸਣੇ ਨੌਂ ਤਗ਼ਮੇ ਜਿੱਤੇ

Must read


ਸ਼ਾਰਜਾਹ: ਭਾਰਤੀ ਜੂਨੀਅਰ ਤੀਰਅੰਦਾਜ਼ਾਂ ਨੇ ੲੇਸ਼ੀਆ ਕੱਪ ਦੇ ਤੀਜੇ ਪੜਾਅ ’ਤੇ ਆਪਣਾ ਦਬਦਬਾ ਕਾਇਮ ਰੱਖਦਿਆਂ ਪੰਜ ਸੋਨ ਤਗ਼ਮਿਆਂ ਸਣੇ ਨੌ ਤਗ਼ਮੇ ਜਿੱਤੇ ਹਨ। ਕੰਪਾਊਂਡ ਵਰਗ ਵਿੱਚ ਭਾਰਤ ਨੇ ਅੱਠ ਵਿੱਚੋਂ ਸੱਤ ਸੋਨ ਤਗ਼ਮੇ ਜਿੱਤੇ ਅਤੇ ਵਿਅਕਤੀਗਤ ਮਹਿਲਾ ਵਰਗ ਵਿੱਚ ‘ਕਲੀਨ ਸਵੀਪ’ ਕਰਦਿਆਂ ਪ੍ਰਗਤੀ, ਆਦਿਤੀ ਸਵਾਮੀ ਅਤੇ ਪਰਨੀਤ ਕੌਰ ਨੇ ਸਿਖਰਲੇ ਤਿੰਨ ਸਥਾਨ ਹਾਸਲ ਕੀਤੇ। ਪ੍ਰਿਯਾਂਸ਼ ਅਤੇ ਓਜਸ ਦਿਓਤਾਲੇ ਨੇ ਕੰਪਾਊਂਡ ਵਿਅਕਤੀਗਤ ਵਰਗ ਵਿੱਚ ਸੋਨੇ ਅਤੇ ਚਾਂਦੀ ਦਾ ਤਗ਼ਮਾ ਜਿੱਤਿਆ। ਭਾਰਤੀ ਕੰਪਾਊਂਡ ਤੀਰਅੰਦਾਜ਼ੀ ਪੁਰਸ਼ ਅਤੇ ਮਹਿਲਾ ਟੀਮ ਵਰਗ ਵਿੱਚ ਵੀ ਅੱਵਲ ਰਹੇ। ਸਿਰਫ਼ ਕੰਪਾਊਂਡ ਮਿਕਸਡ ਜੁਗਲਬੰਦੀ ਵਿੱਚ ਹੀ ਭਾਰਤ ਦੀ ਝੋਲੀ ਖਾਲੀ ਰਹੀ, ਜਿਸ ਵਿੱਚ ਓਜਸ ਅਤੇ ਪ੍ਰਗਤੀ ਕੁਆਰਟਰ ਫਾਈਨਲ ਵਿੱਚ ਵੀਅਤਨਾਮ ਤੋਂ ਹਾਰ ਗਏ। ਰਿਕਰਵ ਵਰਗ ਵਿੱਚ ਭਾਰਤ ਨੇ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਤਗ਼ਮਾ ਜਿੱਤਿਆ। ਪੁਰਸ਼ ਟੀਮ ਨੇ ਕੋਰੀਆ ਨੂੰ ਹਰਾ ਕੇ ਸੋਨ ਤਗ਼ਮਾ ਆਪਣੇ ਨਾਂ ਕੀਤਾ। ਟੀਮ ਵਿੱਚ ਆਕਾਸ਼ ਮ੍ਰਿਣਾਲ ਚੌਹਾਨ ਅਤੇ ਪਰਥ ਸਾਲੁੰਕੇ ਸ਼ਾਮਲ ਸਨ। ਰਿਕਰਵ ਮਿਕਸਡ ਟੀਮ ਵਰਗ ਵਿੱਚ ਟਿਸ਼ਾ ਪੂਨੀਆ ਅਤੇ ਸਾਲੁੰਕੇ ਦੀ ਟੀਮ ਨੇ ਚਾਂਦੀ ਦਾ ਤਗ਼ਮਾ ਜਿੱਤਿਆ। -ਪੀਟੀਆਈ





News Source link

- Advertisement -

More articles

- Advertisement -

Latest article