31.9 C
Patiāla
Monday, May 13, 2024

ਟੈਸਟ: ਬੰਗਲਾਦੇਸ਼ ਖ਼ਿਲਾਫ਼ ਜਿੱਤ ਤੋਂ ਭਾਰਤ 100 ਦੌੜਾਂ ਦੂਰ

Must read


ਮੀਰਪੁਰ, 24 ਦਸੰਬਰ

ਬੰਗਲਾਦੇਸ਼ ਖ਼ਿਲਾਫ਼ ਦੂਜੇ ਅਤੇ ਆਖਰੀ ਟੈਸਟ ਮੈਚ ਦੇ ਤੀਜੇ ਦਿਨ ਅੱਜ ਭਾਰਤ ਨੇ 145 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 45 ਦੌੜਾਂ ’ਤੇ ਚਾਰ ਵਿਕਟਾਂ ਗੁਆ ਦਿੱਤੀਆਂ, ਜਿਸ ਨਾਲ ਮੈਚ ਰੋਮਾਂਚਕ ਹੋ ਗਿਆ ਹੈ। ਬੰਗਲਾਦੇਸ਼ ਨੇ ਆਪਣੀ ਦੂਜੀ ਪਾਰੀ ਵਿੱਚ 231 ਦੌੜਾਂ ਬਣਾਈਆਂ ਅਤੇ ਭਾਰਤ ਸਾਹਮਣੇ 145 ਦੌੜਾਂ ਦਾ ਟੀਚਾ ਰੱਖਿਆ। ਭਾਰਤ ਹਾਲੇ ਵੀ ਟੀਚੇ ਤੋਂ 100 ਦੌੜਾਂ ਦੂਰ ਹੈ।  ਇਸ ਲੜੀ ਵਿੱਚ ਕਲੀਨ ਸਵੀਪ ਕਰਨ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ ਅਹਿਮ ਅੰਕ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਉਸ ਨੇ ਸਿਰਫ 45 ਦੌੜਾਂ ’ਤੇ ਚਾਰ ਵਿਕਟਾਂ ਗੁਆ ਲਈਆਂ ਸਨ। ਪਿੱਚ ’ਤੇ ਗੇਂਦ ਕਾਫੀ ਘੁੰਮ ਰਹੀ ਹੈ, ਜਿਸ ਕਰਕੇ ਭਾਰਤੀ ਟੀਮ ਲਈ ਟੀਚਾ ਪੂਰਾ ਕਰਨਾ ਸੌਖਾ ਨਹੀਂ ਹੋਵੇਗਾ। ਭਾਰਤ ਕੋਲ ਰਿਸ਼ਭ ਪੰਤ ਅਤੇ ਸ਼੍ਰੇਅਸ ਅਈਅਰ ਦੇ ਰੂਪ ’ਚ ਸਿਰਫ਼ ਦੋ ਮਾਹਿਰ ਬੱਲੇਬਾਜ਼ ਬਚੇ ਹਨ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੂੰ ਵੀ ਬੱਲੇਬਾਜ਼ੀ ਕਰਨ ਵਿੱਚ ਪ੍ਰੇਸ਼ਾਨੀ ਹੋਈ। ਅਜਿਹੇ ਵਿੱਚ ਬੰਗਲਾਦੇਸ਼ੀ ਬੱਲੇਬਾਜ਼ਾਂ ਨੇ ਜਵਾਬੀ ਹਮਲੇ ਦੀ ਰਣਨੀਤੀ ਅਪਣਾਈ ਅਤੇ 231 ਦੌੜਾਂ ਬਣਾ ਕੇ 145 ਦੌੜਾਂ ਦੀ ਲੀਡ ਲਈ। -ਪੀਟੀਆਈ





News Source link

- Advertisement -

More articles

- Advertisement -

Latest article