28.8 C
Patiāla
Tuesday, May 7, 2024

ਜੂਨ ਤੱਕ ਰਾਜਾਂ ਦਾ 17,176 ਕਰੋੜ ਰੁਪਏ ਜੀਐੱਸਟੀ ਮੁਆਵਜ਼ਾ ਬਾਕੀ

Must read


ਨਵੀਂ ਦਿੱਲੀ, 20 ਦਸੰਬਰ

ਸਰਕਾਰ ਨੇ ਅੱਜ ਰਾਜ ਸਭਾ ’ਚ ਕਿਹਾ ਕਿ ਜੂਨ 2022 ਤੱਕ ਰਾਜਾਂ ਦਾ 17,176 ਕਰੋੜ ਰੁਪਏ ਦਾ ਜੀਐੱਸਟੀ ਦਾ ਮੁਆਵਜ਼ਾ ਬਾਕੀ ਹੈ। ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਰਾਜ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਪੰਜ ਸਾਲ ਲਈ ਰਾਜਾਂ ਨੂੰ ਜੀਐੱਸਟੀ ਮੁਆਵਜ਼ਾ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਦੌਰਾਨ ਜਦੋਂ ਕੋਈ ਜੀਐੱਸਟੀ ਨਹੀਂ ਇਕੱਤਰ ਕੀਤਾ ਗਿਆ ਸੀ, ਕੇਂਦਰ ਸਰਕਾਰ ਨੇ 2020-21 ਅਤੇ 2021-22 ਦੌਰਾਨ ਕ੍ਰਮਵਾਰ 1.1 ਲੱਖ ਕਰੋੜ ਰੁਪਏ ਅਤੇ 1.59 ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਰਾਜਾਂ ਨੂੰ ਮੁਆਵਜ਼ਾ ਦਿੱਤਾ ਸੀ। 

ਕੇਂਦਰੀ ਵਿੱਤ ਮਤਰੀ ਨਿਰਮਲਾ ਸੀਤਾਰਾਮਨ ਨੇ ਇੱਕ ਸਵਾਲ ਦੇ ਜਵਾਬ ’ਚ ਕਿਹਾ ਕਿ ਕੇਂਦਰ ਨੇ ਕੁਝ ਹੱਦ ਤੱਕ ਜੂਨ ਤੱਕ ਦੇ ਸਾਰੇ ਬਕਾਇਆਂ ਦਾ ਭੁਗਤਾਨ ਕਰ ਦਿੱਤਾ ਹੈ ਅਤੇ ਤਕਰੀਬਨ 17 ਹਜ਼ਾਰ ਕਰੋੜ ਰੁਪੲੇ ਬਾਕੀ ਹਨ। ਉਨ੍ਹਾਂ ਕਿ ਕਿ ਜੂਨ 2022 ਤੱਕ ਤਾਮਿਲ ਨਾਡੂ ਦਾ ਬਕਾਇਆ ਸਿਰਫ਼ 1200 ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਰਾਜ ਤੋਂ ਵਰਤੋਂ ਸਬੰਧੀ ਪ੍ਰਮਾਣ ਪੱਤਰ ਪ੍ਰਾਪਤ ਨਹੀਂ ਹੋਇਆ ਤਾਂ ਸਬੰਧਤ ਰਾਸ਼ੀ ਨੂੰ ਪੈਂਡਿੰਗ ਨਹੀਂ ਮੰਨਿਆ ਜਾ ਸਕਦਾ। -ਪੀਟੀਆਈ



News Source link

- Advertisement -

More articles

- Advertisement -

Latest article