45.7 C
Patiāla
Saturday, May 18, 2024

ਪਾਕਿਸਤਾਨ: ਦੋ ਬੱਸਾਂ ਦੀ ਟੱਕਰ ਵਿੱਚ 8 ਵਿਅਕਤੀ ਹਲਾਕ

Must read


ਲਾਹੌਰ, 19 ਦਸੰਬਰ

ਪਾਕਿਸਤਾਨ ਵਿੱਚ ਸੂਬਾ ਪੰਜਾਬ ਦੇ ਰਾਜਨਪੁਰ ਜ਼ਿਲ੍ਹੇ ਵਿੱਚ ਦੋ ਬੱਸਾਂ ਦੀ ਟੱਕਰ ਕਾਰਨ ਘੱਟੋ‘ਘੱਟ 8 ਵਿਅਕਤੀ ਹਲਾਕ ਹੋ ਗਏ। ਇਹ ਜਾਣਕਾਰੀ ਅੱਜ ਮੀਡੀਆ ਰਿਪੋਰਟਾਂ ਵਿੱਚ ਦਿੱਤੀ ਗਈ। ‘ਜੀਓ ਨਿਊਜ਼ ਦੀ ਖ਼ਬਰ ਮੁਤਾਬਕ ਇਹ ਹਾਦਸਾ ਸ਼ਾਹਵਾਲੀ ਵਿੱਚ ਇੰਡਸ ਹਾਈਵੇਅ ’ਤੇ ਉਸ ਸਮੇਂ ਵਾਪਰਿਆ ਜਦੋਂ ਕਰਾਚੀ ਤੋਂ ਪਿਸ਼ਾਵਰ ਜਾ ਰਹੀ ਬੱਸ ਦੀ ਕੋਇਟਾ ਤੋਂ ਰਾਜਨਪੁਰ ਜਾ ਰਹੀ ਬੱਸ ਨਾਲ ਟੱਕਰ ਹੋ ਗਈ। ਬਚਾਅ ਕਰਮੀਆਂ ਨੇ ਦੱਸਿਆ ਕਿ ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ। ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਦੋਵਾਂ ਬੱਸਾਂ ਵਿੱਚ ਕਿੰਨੀਆਂ ਸਵਾਰੀਆਂ ਸਨ। -ਪੀਟੀਆਈ





News Source link

- Advertisement -

More articles

- Advertisement -

Latest article