32.2 C
Patiāla
Sunday, May 19, 2024

ਕ੍ਰਿਕਟ: ਭਾਰਤ ਨੇ ਪਹਿਲਾ ਟੈਸਟ ਮੈਚ 188 ਦੌੜਾਂ ਨਾਲ ਜਿੱਤਿਆ

Must read


ਚਟਗਾਓਂ, 18 ਦਸੰਬਰ

ਖੱਬੇ ਹੱਥ ਦੇ ਗੁੱਟ ਦੇ ਸਪਿੰਨਰ ਕੁਲਦੀਪ ਯਾਦਵ ਨੇ ਆਪਣੇ ਕਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ, ਜਿਸ ਦੇ ਜ਼ੋਰ ’ਤੇ ਭਾਰਤ ਨੇ ਬੰਗਲਾਦੇਸ਼ ਨੂੰ ਦੂਜੀ ਪਾਰੀ ’ਚ ਜਲਦੀ ਆਊਟ ਕਰ ਕੇ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਪੰਜਵੇਂ ਦਿਨ ਅੱਜ ਇੱਥੇ 188 ਦੌੜਾਂ ਨਾਲ ਵੱਡੀ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ਵਿੱਚ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤ ਨੂੰ ਪੰਜਵੇਂ ਤੇ ਆਖਰੀ ਦਿਨ ਜਿੱਤ ਲਈ ਸਿਰਫ ਚਾਰ ਵਿਕਟਾਂ ਲੈਣ ਦੀ ਲੋੜ ਸੀ ਅਤੇ ਉਸ ਨੇ 11.2 ਓਵਰਾਂ ’ਚ ਹੀ ਬਾਕੀ ਬਚੀਆਂ ਵਿਕਟਾਂ ਹਾਸਲ ਕਰ ਲਈਆਂ।

ਬੰਗਲਾਦੇਸ਼ ਦੀ ਟੀਮ ਨੇ ਸਵੇਰੇ ਛੇ ਵਿਕਟ ’ਤੇ 272 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸ ਦੀ ਪੂਰੀ ਟੀਮ 324 ਦੌੜਾਂ ’ਤੇ ਆਊਟ ਹੋ ਗਈ। ਕੁਲਦੀਪ ਨੇ ਬਾਕੀ ਬਚੀਆਂ ਚਾਰ ਵਿਕਟਾਂ ’ਚੋਂ ਦੋ ਵਿਕਟਾਂ ਹਾਸਲ ਕੀਤੀਆਂ ਜਦਕਿ ਮੁਹੰਮਦ ਸਿਰਾਜ ਅਤੇ ਅਕਸ਼ਰ ਪਟੇਲ ਨੇ ਇਕ-ਇਕ ਵਿਕਟ ਲਈ। ਕੁਲਦੀਪ ਨੇ ਪਹਿਲੀ ਪਾਰੀ ਵਿੱਚ ਪੰਜ ਵਿਕਟਾਂ ਹਾਸਲ ਕੀਤੀਆਂ ਸਨ ਜਦਕਿ ਦੂਜੀ ਪਾਰੀ ਵਿੱਚ ਉਨ੍ਹਾਂ ਨੇ ਤਿੰਨ ਵਿਕਟਾਂ ਲਈਆਂ। ਇਸ ਤਰ੍ਹਾਂ ਉਨ੍ਹਾਂ ਮੈਚ ਵਿੱਚ 113 ਦੌੜਾਂ ਦੇ ਕੇ ਅੱਠ ਵਿਕਟਾਂ ਆਪਣੇ ਨਾਂ ਦਰਜ ਕੀਤੀਆਂ ਜੋ ਕਿ ਉਸ ਦਾ ਕਿਸੇ ਇਕ ਟੈਸਟ ਮੈਚ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਹੈ।

ਕੁਲਦੀਪ ਨੂੰ ਖੱਬੇ ਹੱਥ ਦੇ ਸਪਿੰਨਰ ਅਕਸ਼ਰ ਪਟੇਲ ਦਾ ਚੰਗਾ ਸਾਥ ਮਿਲਿਆ ਜਿਸ ਨੇ ਦੂਜੀ ਪਾਰੀ ਵਿੱਚ 77 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਇਸ ਜਿੱਤ ਨਾਲ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ਵਿੱਚ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਉਸ ਨੇ ਸ੍ਰੀਲੰਕਾ ਨੂੰ ਪਿੱਛੇ ਛੱਡ ਦਿੱਤਾ ਹੈ ਜੋ ਕਿ ਹੁਣ ਚੌਥੇ ਸਥਾਨ ’ਤੇ ਖਿਸਕ ਗਿਆ ਹੈ। ਭਾਰਤ ਦੇ ਹੁਣ 87 ਅੰਕ ਹੋ ਗਏ ਹਨ ਅਤੇ ਉਸ ਦੀ ਪ੍ਰਤੀਸ਼ਤ (ਪੀਸੀਟੀ) 55.77 ਹੈ ਜਦਕਿ ਸ੍ਰੀਲੰਕਾ ਦੇ 64 ਅੰਕ ਹਨ ਅਤੇ ਉਸ ਦਾ ਪੀਸੀਟੀ 53.33 ਹੈ। ਆਸਟਰੇਲੀਆ 75 ਪੀਸੀਟੀ ਨਾਲ ਸੂਚੀ ’ਚ ਸਿਖਰ ’ਤੇ ਹੈ। ਉਸ ਤੋਂ ਬਾਅਦ ਦੱਖਣੀ ਅਫਰੀਕਾ ਦਾ ਨੰਬਰ ਆਉਂਦਾ ਹੈ ਜਿਸ ਦਾ ਪੀਸੀਟੀ 60 ਹੈ। -ਪੀਟੀਆਈ

ਆਸਟਰੇਲੀਆ ਨੇ ਪਹਿਲੇ ਟੈਸਟ ’ਚ ਦੱਖਣੀ ਅਫਰੀਕਾ ਨੂੰ ਛੇ ਵਿਕਟਾਂ ਨਾਲ ਹਰਾਇਆ

ਬ੍ਰਿਸਬਨ: ਆਸਟਰੇਲੀਆ ਦੇ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਨੂੰ ਦੂਜੀ ਪਾਰੀ ਵਿੱਚ ਢਹਿ-ਢੇਰੀ ਕਰਦੇ ਹੋਏ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਹੀ ਦਿਨ ਅੱਜ ਇੱਥੇ ਛੇ ਵਿਕਟਾਂ ਦੀ ਜਿੱਤ ਨਾਲ ਤਿੰਨ ਮੈਚਾਂ ਦੀ ਲੜੀ ’ਚ 1-0 ਦੀ ਬੜ੍ਹਤ ਬਣਾਈ। ਮੈਚ ਵਿੱਚ ਆਸਟਰੇਲੀਆ ਦੀ ਜਿੱਤ ਦੌਰਾਨ ਦੋ ਦਿਨਾਂ ’ਚ 34 ਵਿਕਟਾਂ ਡਿੱਗੀਆਂ। ਗਾਬਾ ਵਿੱਚ ਤੇਜ਼ ਗੇਂਦਬਾਜ਼ਾਂ ਪੱਖੀ ਘਾਹ ਨਾਲ ਭਰੀ ਪਿੱਚ ’ਤੇ ਦੂਜੇ ਦਿਨ ਵੀ ਵਿਕਟਾਂ ਦੀ ਝੜੀ ਲੱਗੀ ਰਹੀ। ਦੂਜੇ ਦਿਨ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਆਸਟਰੇਲੀਆ ਦੀ ਪਹਿਲੀ ਪਾਰੀ 218 ਦੌੜਾਂ ’ਤੇ ਨਿਪਟ ਗਈ, ਜਿਸ ਨਾਲ ਟੀਮ ਨੇ 66 ਦੌੜਾਂ ਦੀ ਬੜ੍ਹਤ ਹਾਸਲ ਕੀਤੀ। ਦੱਖਣੀ ਅਫਰੀਕਾ ਦੀ ਦੂਜੀ ਪਾਰੀ ਵੀ ਸਿਰਫ 99 ਦੌੜਾਂ ’ਤੇ ਸਿਮਟ ਗਈ। ਆਸਟਰੇਲੀਆ ਨੂੰ 34 ਦੌੜਾਂ ਦਾ ਟੀਚਾ ਮਿਲਿਆ ਜੋ ਕਿ ਉਸ ਨੇ ਚਾਰ ਵਿਕਟਾਂ ’ਤੇ 35 ਦੌੜਾਂ ਬਣਾ ਕੇ ਹਾਸਲ ਕਰ ਲਿਆ। ਮਾਰਨਸ ਲਾਬੂਸ਼ੇਨ (ਨਾਬਾਦ 05) ਅਤੇ ਕੈਮਰੋਨ ਗਰੀਨ (ਨਾਬਾਦ 00) ਦੀ ਮੌਜੂਦਗੀ ਵਿੱਚ ਆਸਟਰੇਲੀਆ ਨੇ ਅੱਠਵੇਂ ਓਵਰ ਦੀ ਆਖਰੀ ਗੇਂਦ ’ਤੇ ਟੀਚਾ ਹਾਸਲ ਕੀਤਾ। ਅਫਰੀਕਾ ਵੱਲੋਂ ਦੂਜੀ ਪਾਰੀ ’ਚ ਚਾਰੋਂ ਵਿਕਟਾਂ ਕੈਗਿਸੋ ਰਾਬਾਡਾ (13 ਦੌੜਾਂ ’ਤੇ ਚਾਰ ਵਿਕਟਾਂ) ਨੇ ਲਈਆਂ। -ੲੇਪੀ





News Source link

- Advertisement -

More articles

- Advertisement -

Latest article