34.4 C
Patiāla
Wednesday, May 15, 2024

ਵਿਸ਼ਵ ਕੱਪ ਫਾਈਨਲ ’ਚ ਅੱਜ ਅਰਜਨਟੀਨਾ ਨਾਲ ਭਿੜੇਗਾ ਫਰਾਂਸ

Must read


ਦੋਹਾ, 17 ਦਸੰਬਰ

ਇੱਥੇ ਫੁਟਬਾਲ ਵਿਸ਼ਵ ਕੱਪ ਦੇ ਫਾਈਨਲ ਮੈਚ ਵਿਚ ਭਲਕੇ ਅਰਜਨਟੀਨਾ ਤੇ ਫਰਾਂਸ ਦੀ ਖ਼ਿਤਾਬੀ ਟੱਕਰ ਹੋਵੇਗੀ। ਅਰਜਨਟੀਨਾ ਦੇ ਸੁਪਰਸਟਾਰ ਖਿਡਾਰੀ ਲਿਓਨਲ ਮੈਸੀ ਲਈ ਇਹ ਕਰੋ ਜਾਂ ਮਰੋ ਵਾਲੀ ਸਥਿਤੀ ਹੋਵੇਗੀ। ਪੇਲੇ ਅਤੇ ਡਿੲੇਗੋ ਮਾਰਾਡੋਨਾ ਵਰਗੇ ਸਟਾਰ ਖਿਡਾਰੀਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋਣ ਲਈ ਮੈਸੀ ਲਈ ਇਹ ਵੱਕਾਰ ਦਾ ਸਵਾਲ ਵੀ ਹੋ ਨਿਬੜੇਗਾ। 

ਦੂਜੇ ਪਾਸੇ ਪਿਛਲੇ ਵਿਸ਼ਵ ਕੱਪ ਦੇ ਚੈਂਪੀਅਨ ਫਰਾਂਸ ਦੀ ਟੀਮ ਦਾ ਸਟਾਰ ਫੁਟਬਾਲਰ ਕਾਇਲੀਅਨ ਐਮਬਾਪੇ ਵੀ ਮੈਸੀ ਨੂੰ ਚੁਣੌਤੀ ਦੇਵੇਗਾ। ਕਰੀਬ 80,000 ਦਰਸ਼ਕਾਂ ਦੀ ਸਮਰੱਥਾ ਵਾਲੇ ਲੁਸੈਲ ਸਟੇਡੀਅਮ ਵਿਚ ਫਰਾਂਸ ਦਾ 23 ਸਾਲਾ ਫਾਰਵਰਡ ਇਤਿਹਾਸ ਸਿਰਜਣ ਵੱਲ ਵਧ ਰਿਹਾ ਹੈ। 

ਆਪਣੇ ਪਹਿਲੇ ਦੋ ਵਿਸ਼ਵ ਕੱਪਾਂ ਵਿੱਚ ਚੈਂਪੀਅਨ ਬਣ ਕੇ ਉਹ ਪੇਲੇ ਦਾ ਰਿਕਾਰਡ ਤੋੜਨ ਦੀ ਕੋਸ਼ਿਸ਼ ਕਰੇਗਾ। ਫਰਾਂਸ ਜਦ 2018 ਵਿਚ ਵਿਸ਼ਵ ਕੱਪ ਜਿੱਤਿਆ ਸੀ ਉਸ ਵੇਲੇ ਐਮਬਾਪੇ 19 ਸਾਲ ਦਾ ਸੀ। 

ਫਾਈਨਲ ਮੁਕਾਬਲਾ ‘ਗੋਲਡਨ ਬੂਟ’ ਦੇ ਹੱਕਦਾਰ ਦਾ ਵੀ ਫ਼ੈਸਲਾ ਕਰੇਗਾ। ਗੌਰਤਲਬ ਹੈ ਕਿ ਫਰਾਂਸ ਦੀ ਟੀਮ ਵੀ ਜਿੱਤ ਦਰਜ ਕਰ ਕੇ ਬ੍ਰਾਜ਼ੀਲ ਤੋਂ ਬਾਅਦ ਲਗਾਤਾਰ ਦੋ ਵਾਰ ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਟੀਮ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। 

ਦੱਸਣਯੋਗ ਹੈ ਕਿ ਫਰਾਂਸ ਦੀ ਟੀਮ ਪਿਛਲੇ ਸੱਤ ਵਿਸ਼ਵ ਕੱਪਾਂ ਵਿਚ ਚੌਥੀ ਵਾਰ ਫਾਈਨਲ ਵਿੱਚ ਪਹੁੰਚੀ ਹੈ। ਇਹ ਮਾਅਰਕਾ ਹਾਲੇ ਤੱਕ ਕਿਸੇ ਵੀ ਹੋਰ ਟੀਮ ਨੇ ਨਹੀਂ ਮਾਰਿਆ। ਫਰਾਂਸ ਵਾਂਗ ਅਰਜਨਟੀਨਾ ਵੀ (1978 ਅਤੇ 1986 ਮਗਰੋਂ) ਤੀਜਾ ਵਿਸ਼ਵ ਕੱਪ ਜਿੱਤਣ ਦੇ ਸੁਫ਼ਨੇ ਨੂੰ ਸਾਕਾਰ ਕਰਨਾ ਚਾਹੁੰਦਾ ਹੈ। -ਏਪੀ





News Source link

- Advertisement -

More articles

- Advertisement -

Latest article