37 C
Patiāla
Tuesday, April 30, 2024

ਆਸਟ੍ਰੇਲੀਆ ਸੱਦਣ ਦੇ ਨਾਮ ’ਤੇ ਲਾੜੇ ਨਾਲ 30 ਲੱਖ ਦੀ ਠੱਗੀ

Must read


ਅਜੇ ਮਲਹੋਤਰਾ
ਸ੍ਰੀ ਫ਼ਤਹਿਗੜ੍ਹ ਸਾਹਿਬ, 16 ਦਸੰਬਰ

ਆਸਟ੍ਰੇਲੀਆ ਸੱਦਣ ਦੇ ਨਾਮ ’ਤੇ 30 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲੀਸ ਨੇ ਪੀੜਤ ਨੌਜਵਾਨ ਦੀ ਪਤਨੀ ਤੇ ਸਹੁਰੇ ਵਿਰੁੱਧ ਕੇਸ ਦਰਜ ਦਰਜ ਕੀਤਾ ਹੈ।

ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਨੋਬਲਪ੍ਰੀਤ ਸਿੰਘ ਵਾਸੀ ਪਿੰਡ ਬੀਬੀਪੁਰ ਨੇ ਦੱਸਿਆ ਕਿ ਵਿਚੋਲਿਆਂ ਰਾਹੀਂ ਉਸ ਦਾ ਸੰਪਰਕ ਪਿੰਡ ਜਹਾਂਗੀਰ (ਲੁਧਿਆਣਾ) ਦੇ ਗੁਰਦੀਪ ਸਿੰਘ ਦੇ ਪਰਿਵਾਰ ਨਾਲ ਹੋਇਆ ਸੀ। ਉਸ ਪਰਿਵਾਰ ਨੇ ਕਿਹਾ,‘ਸਾਡੀ ਲੜਕੀ ਮਨਰੀਤ ਕੌਰ ਆਸਟ੍ਰੇਲੀਆ ’ਚ ਪੜ੍ਹਦੀ ਸੀ ਪਰ ਦੂਜੇ ਸਮੈਸਟਰ ਦੀ ਫੀਸ ਇਕੱਠੀ ਨਾ ਹੋਣ ਕਾਰਨ ਭਾਰਤ ਆਈ ਹੋਈ ਹੈ। ਤੁਸੀਂ ਇਸ ਦੀ ਫੀਸ ਭਰ ਦੇਵੋ ਤੇ ਵਿਆਹ ਦਾ ਖਰਚਾ ਖੁਦ ਕਰ ਦੇਵੋ ਤੇ ਮਨਰੀਤ ਕੌਰ ਤੈਨੂੰ ਆਸਟ੍ਰੇਲੀਆ ਬੁਲਾ ਲਵੇਗੀ।’ ਇਸ ’ਤੇ ਉਨ੍ਹਾਂ ਦੀਆਂ ਗੱਲਾਂ ’ਚ ਆ ਕੇ ਉਸ ਨੇ ਵਿਆਹ ਦਾ ਸਾਰਾ ਖਰਚ ਕਰਦਿਆਂ 28 ਨਵੰਬਰ 2018 ਨੂੰ ਮਨਰੀਤ ਕੌਰ ਨਾਲ ਵਿਆਹ ਕਰਵਾ ਲਿਆ ਜੋ ਇੱਕ ਮਹੀਨਾ ਉਸ ਦੇ ਘਰ ਰਹਿ ਕੇ ਵਾਪਸ ਆਸਟ੍ਰੇਲੀਆ ਚਲੇ ਗਈ ਤੇ ਫੀਸਾਂ ਭਰਵਾਉਣ ਤੋਂ ਬਾਅਦ ਫਰਵਰੀ 2021 ’ਚ ਉਸ ਦੀ ਪਤਨੀ ਨੇ ਉਸ ਨਾਲ ਫੋਨ ’ਤੇ ਗੱਲਬਾਤ ਕਰਨੀ ਬੰਦ ਕਰ ਦਿੱਤੀ, ਜਿਸ ਸਬੰਧੀ ਮਨਰੀਤ ਕੌਰ ਦੇ ਮਾਤਾ-ਪਿਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ,‘ਸਾਡੀ ਕੁੜੀ ਸਾਡੇ ਵੱਸ ’ਚ ਨਹੀਂ ਹੈ ਤੇ ਨਾ ਹੀ ਅਸੀਂ ਤੁਹਾਡੇ ਪੈਸੇ ਵਾਪਸ ਕਰ ਸਕਦੇ ਹਾਂ।’ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਲੜਕੀ ਅਤੇ ਉਸ ਦੇ ਪਰਿਵਾਰ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਉਸ ਨਾਲ 30 ਲੱਖ ਰੁਪਏ ਦੀ ਠੱਗੀ ਮਾਰੀ ਹੈ।

ਪੁਲੀਸ ਨੇ ਮਨਰੀਤ ਕੌਰ ਅਤੇ ਉਸ ਦੇ ਪਿਤਾ ਗੁਰਦੀਪ ਸਿੰਘ ਵਿਰੁੱਧ ਥਾਣਾ ਬਡਾਲੀ ਆਲਾ ਸਿੰਘ ਵਿੱਚ ਕੇਸ ਦਰਜ ਕਰ ਕੇ ਗੁਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਅੱਜ ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿਸ ਨੂੰ ਅਦਾਲਤ ਨੇ ਜੁਡੀਸ਼ਲ ਰਿਮਾਂਡ ਤਹਿਤ ਜੇਲ੍ਹ ਭੇਜਣ ਦੇ ਹੁਕਮ ਸੁਣਾਏ।



News Source link
#ਆਸਟਰਲਆ #ਸਦਣ #ਦ #ਨਮ #ਤ #ਲੜ #ਨਲ #ਲਖ #ਦ #ਠਗ

- Advertisement -

More articles

- Advertisement -

Latest article