38.2 C
Patiāla
Friday, May 3, 2024

ਪਾਕਿਸਤਾਨ ਨੂੰ ਅਤਿਵਾਦ ਦੇ ਮੁੱਖ ਕੇਂਦਰ ਵਜੋਂ ਦੇਖਦਾ ਹੈ ਵਿਸ਼ਵ: ਜੈਸ਼ੰਕਰ

Must read


ਸੰਯੁਕਤ ਰਾਸ਼ਟਰ, 16 ਦਸੰਬਰ

ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਵਿਸ਼ਵ ਪਾਕਿਸਤਾਨ ਨੂੰ ‘ਅਤਿਵਾਦ ਦੇ ਮੁੱਖ ਕੇਂਦਰ’ ਵਜੋਂ ਦੇਖਦਾ ਹੈ ਅਤੇ ਇਸ ਨੂੰ ਆਪਣੀ ਸਾਖ ਵਿੱਚ ਸੁਧਾਰ ਕਰਦਿਆਂ ਇਕ ਚੰਗਾ ਗੁਆਂਢੀ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਭੁੱਲਿਆ ਨਹੀਂ ਹੈ ਕਿ ਅਤਿਵਾਦ ਦਾ ਮੂਲ ਸਰੋਤ ਕਿੱਥੇ ਹੈ। ਇਸ ਦੌਰਾਨ ਉਨ੍ਹਾਂ ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ ਇਸਲਾਮਾਬਾਦ ਨੂੰ ਦਿੱਤਾ ਉਹ ਸੁਨੇਹਾ ਵੀ ਯਾਦ ਕੀਤਾ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੇ ਪਾਕਿਸਤਾਨ ਵੱਲੋਂ ਫੈਲਾਏ ਜਾ ਰਹੇ ਅਤਿਵਾਦ ਦੀ ਤੁਲਨਾ ਵਿਹੜੇ ’ਚ ਰੱਖੇ ਸੱਪ ਨਾਲ ਕੀਤੀ ਸੀ ਜੋ ਕਿ ਜ਼ਰੂਰੀ ਨਹੀਂ ਕਿ ਗੁਆਂਢੀ ਨੂੰ ਹੀ ਡੰਗੇ, ਬਲਕਿ ਰੱਖਣ ਵਾਲੇ ਨੂੰ ਵੀ ਡੰਗ ਸਕਦਾ ਹੈ। ਉਹ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸੇ ਦੌਰਾਨ ਜੈਸ਼ੰਕਰ ਨੇ ਅਤਿਵਾਦ ਵਿਰੁੱਧ ਵਿੱਚ ਭਾਰਤ ਵੱਲੋਂ ਰੱਖੀ ਇਕ ਸੰਖੇਪ ਚਰਚਾ ਤੋਂ ਪਹਿਲਾਂ ਅਮਰੀਕਾ ਦੀ ਵਿਦੇਸ਼ ਰਾਜ ਮੰਤਰੀ ਵਿਕਟੋਰੀਆ ਨੂਲੈਂਡ ਨਾਲ ਵੀ ਮੁਲਾਕਾਤ ਕੀਤੀ। 

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਅਤੇ ਸੁਰੱਖਿਆ ਕੌਂਸਲ ਦੇ ਮੈਂਬਰਾਂ ਨੂੰ ‘ਮਿਲੇਟ ਲੰਚ’ (ਮੋਟੇ ਅਨਾਜ ਦਾ ਬਣਿਆ ਖਾਣਾ) ਵੀ ਦਿੱਤਾ। -ਪੀਟੀਆਈ





News Source link

- Advertisement -

More articles

- Advertisement -

Latest article