33.2 C
Patiāla
Thursday, May 9, 2024

ਸੈਮੀਫਾਈਨਲ ’ਚ ਅਰਜਨਟੀਨਾ ਦਾ ਕ੍ਰੋਏਸ਼ੀਆ ਅਤੇ ਫਰਾਂਸ ਦਾ ਮੋਰੱਕੋ ਨਾਲ ਹੋਵੇਗਾ ਮੁਕਾਬਲਾ

Must read


ਦੋਹਾ, 11 ਦਸੰਬਰ

ਕਤਰ ਵਿੱਚ ਖੇਡੇ ਜਾ ਰਹੇ ਫੀਫਾ ਵਿਸ਼ਵ ਕੱਪ ਦੇ ਸੈਮੀਫਾਈਨਲਾਂ ਲਈ ਟੀਮਾਂ ਦਾ ਫ਼ੈਸਲਾ ਹੋ ਚੁੱਕਾ ਹੈ। ਸੈਮੀਫਾਈਨਲ ਮੁਕਾਬਲੇ 14 ਅਤੇ 15 ਦਸੰਬਰ ਨੂੰ ਖੇਡੇ ਜਾਣਗੇ। ਪਹਿਲਾ ਸੈਮੀਫਾਈਨਲ ਅਰਜਨਟੀਨਾ ਤੇ ਕ੍ਰੋਏਸ਼ੀਆ ਦੀਆਂ ਟੀਮਾਂ ਵਿਚਾਲੇ ਬੁੱਧਵਾਰ ਤੜਕੇ 12.30 ਵਜੇ ਖੇਡਿਆ ਜਾਵੇਗਾ। ਦੂਜੇ ਸੈਮੀਫਾਈਨਲ ’ਚ ਫਰਾਂਸ ਦਾ ਮੋਰੱਕੋ ਨਾਲ ਵੀਰਵਾਰ ਤੜਕੇ 12.30 ਵਜੇ ਸਾਹਮਣਾ ਹੋਵੇਗਾ। ਮੋਰੱਕੋ ਨੇ ਕੁਆਰਟਰ ਫਾਈਨਲ ’ਚ ਪੁਰਤਗਾਲ ਨੂੰ 1-0 ਨਾਲ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਬਣਾਈ ਹੈ। ਮੋਰੱਕੋ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਅਫ਼ਰੀਕੀ ਅਰਬ ਟੀਮ ਹੈ। ਕ੍ਰੋਏਸ਼ੀਆ ਦੀ ਟੀਮ ਬ੍ਰਾਜ਼ੀਲ ਨੂੰ ਫਸਵੇਂ ਮੁਕਾਬਲੇ ’ਚ ਪੈਨਲਟੀ ਸ਼ੂਟਆਊਟ ਰਾਹੀਂ 4-2 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚੀ ਹੈ ਜਦਕਿ ਅਰਜਨਟੀਨਾ ਦੀ ਟੀਮ ਨੇ ਨੈਦਰਲੈਂਡਜ਼ ਨੂੰ ਪੈਨਲਟੀ ਸ਼ੂਟਆਊਟ ’ਚ 4-3 ਨਾਲ ਮਾਤ ਦੇ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਹੈ। ਮੌਜੂਦਾ ਚੈਂਪੀਅਨ ਫਰਾਂਸ ਦੀ ਟੀਮ ਹੁਣ ਤੱਕ ਦੋ ਵਾਰ ਇਹ ਖ਼ਿਤਾਬ ਜਿੱਤ ਚੁੱਕੀ ਹੈ। ਫਰਾਂਸ ਨੇ ਪਹਿਲੀ ਵਾਰ 1998 ਵਿੱਚ ਬਰਾਜ਼ੀਲ ਨੂੰ 3-0 ਨਾਲ ਹਰਾ ਕੇ ਵਿਸ਼ਵ ਕੱਪ ਜਿੱਤਿਆ ਸੀ ਜਦਕਿ 2018 ਵਿੱਚ ਉਹ ਕ੍ਰੋਏਸ਼ੀਆ ਨੂੰ 4-2 ਨਾਲ ਹਰਾ ਕੇ ਆਲਮੀ ਚੈਂਪੀਅਨ ਬਣਿਆ ਸੀ। ਦੂਜੇ ਪਾਸੇ ਕ੍ਰੋਏਸ਼ੀਆ ਦੀ ਟੀਮ ਅਰਜਨਟੀਨਾ ਨੂੰ ਹਰਾ ਕੇ ਦੂਜੀ ਵਾਰ ਫਾਈਨਲ ਖੇਡਣ ਦਾ ਮਾਣ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਅਰਜਨਟੀਨਾ ਨੇ ਹੁਣ ਤੱਕ ਦੋ ਵਾਰ (1978 ਅਤੇ 1986) ਵਿੱਚ ਵਿਸ਼ਵ ਕੱਪ ਜਿੱਤਿਆ ਹੈ, ਜਦਕਿ ਤਿੰਨ ਵਾਰ ਉਸ ਨੂੰ ਉਪ-ਜੇਤੂ ਰਹਿ ਕੇ ਸਬਰ ਕਰਨਾ ਪਿਆ। ਅਰਜਨਟੀਨਾ ਨੂੰ 1930, 1990 ਅਤੇ 2014 ਵਿੱਚ ਵਿਸ਼ਵ ਕੱਪ ਦੇ ਫਾਈਨਲ ਵਿੱਚ ਹਾਰ ਮਿਲੀ ਸੀ। ਦੂਜੇ ਪਾਸੇ ਜੇਕਰ ਮੋਰੱਕੋ ਦੀ ਟੀਮ ਸੈਮੀਫਾਈਨਲ ਵਿੱਚ ਫਰਾਂਸ ਨੂੰ ਹਰਾਉਣ ਵਿੱਚ ਕਾਮਯਾਬ   ਰਹਿੰਦੀ ਹੈ ਤਾਂ ਉਹ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਅਫਰੀਕੀ ਅਰਬ ਟੀਮ ਹੋਵੇਗੀ। -ਏਜੰਸੀਆਂ





News Source link

- Advertisement -

More articles

- Advertisement -

Latest article