42.2 C
Patiāla
Friday, May 10, 2024

ਧੁੰਦ ਕਾਰਨ ਬੀਐਸਐਫ ਜਵਾਨ ਸਰਹੱਦ ਪਾਰ ਕਰ ਕੇ ਪਾਕਿਸਤਾਨ ਪੁੱਜਿਆ

Must read


ਪਰਮਜੀਤ ਸਿੰਘ

ਫਾਜ਼ਿਲਕਾ, 7 ਦਸੰਬਰ

ਸੰਘਣੀ ਧੁੰਦ ਕਾਰਨ ਇਕ ਬੀਐਸਐਫ ਜਵਾਨ ਅੱਜ ਸਵੇਰੇ ਲਗਪਗ 6.30 ਵਜੇ ਪੈਟਰੋਲਿੰਗ ਦੌਰਾਨ ਗਲਤੀ ਨਾਲ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਗਿਆ। ਦੱਸਿਆ ਜਾਂਦਾ ਹੈ ਕਿ ਉਸ ਨੂੰ ਪਾਕਿਸਤਾਨੀ ਰੇਂਜਰਾਂ ਨੇ ਹਿਰਾਸਤ ’ਚ ਲੈ ਲਿਆ ਹੈ। ਸੂਤਰਾਂ ਮੁਤਾਬਕ ਬੀਐਸਐਫ ਦੀ 66ਵੀਂ ਬਟਾਲੀਅਨ ਵਿੱਚ ਸ਼ਾਮਲ ਅਮਿਤ ਪ੍ਰਸ਼ਾਦ ਅਤੇ ਹੋਰ ਅੱਜ ਸਵੇਰੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਰੁਟੀਨ ਪੈਟਰੋਲਿੰਗ ਕਰ ਰਹੇ ਸਨ। ਸੰਘਣੀ ਧੁੰਦ ਕਾਰਨ ਪ੍ਰਸ਼ਾਦ ਅੰਤਰਰਾਸ਼ਟਰੀ ਸਰਹੱਦ ਨੂੰ ਪਛਾਣ ਨਹੀਂ ਸਕਿਆ ਅਤੇ ਪਾਕਿਸਤਾਨ ਚਲਾ ਗਿਆ। ਜਾਣਕਾਰੀ ਮਿਲੀ ਹੈ ਕਿ ਬੀਐਸਐਫ ਅਧਿਕਾਰੀਆਂ ਅਤੇ ਪਾਕਿਸਤਾਨੀ ਰੇਂਜਰਾਂ ਦੇ ਵਿਚਕਾਰ ਇਸ ਸਬੰਧੀ ਗੱਲਬਾਤ ਵੀ ਹੋਈ ਹੈ। -ਪੀਟੀਆਈ





News Source link

- Advertisement -

More articles

- Advertisement -

Latest article