26.9 C
Patiāla
Saturday, April 27, 2024

ਪਾਕਿਸਤਾਨ ਦੀ ਕੋਲਾ ਖਾਣ ਵਿੱਚ ਧਮਾਕਾ, 6 ਹਲਾਕ

Must read


ਕਰਾਚੀ, 4 ਦਸੰਬਰ

ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਵਿੱਚ ਕੋਲਾ ਖਾਣ ਵਿੱਚ ਹੋਏ ਜ਼ੋਰਦਾਰ ਗੈਸ ਧਮਾਕੇ ਵਿੱਚ 6 ਵਿਅਕਤੀ ਹਲਾਕ ਹੋ ਗਏ। ਰੋਜ਼ਨਾਮਚਾ ‘ਡਾਅਨ’ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਧਮਾਕਾ ਸ਼ਨਿਚਰਵਾਰ ਨੂੰ ਸੂਬੇ ਦੇ ਹਰਨਾਈ ਜ਼ਿਲ੍ਹੇ ਵਿਚਲੀ ਸ਼ਾਹਰਗ ਕੋਲਾ ਖਾਣ ਵਿੱਚ ਹੋਇਆ। ਪੀੜਤ ਕੋਲਾ ਖਾਣ ਵਿੱਚ ਕਰਨ ਵਾਲੇ ਮਜ਼ੂਦਰ ਹਨ। ਧਮਾਕੇ ਨਾਲ ਖਾਣ ਦਾ ਇਕ ਹਿੱਸਾ ਤਬਾਹ ਹੋ ਗਿਆ ਤੇ ਕੰਮ ਕਰ ਰਹੇ ਮਜ਼ਦੂਰ ਇਸ ਵਿੱਚ ਫਸ ਗਏ। ਰਾਹਤ ਟੀਮਾਂ ਤੇ ਹੋਰਨਾਂ ਖਣਨ ਕਰਮੀਆਂ ਨੇ ਹੇਠਾਂ ਫਸੇ ਮਜ਼ਦੂਰਾਂ ਤੇ ਲਾਸ਼ਾਂ ਨੂੰ ਬਾਹਰ ਕੱਢਿਆ। ਸਾਰੇ ਪੀੜਤ ਸਵਾਤ ਦੇ ਸ਼ਾਂਗਲਾ ਇਲਾਕੇ ਨਾਲ ਸਬੰਧਤ ਹਨ। ਖਾਣਾਂ ਬਾਰੇ ਮੁੱਖ ਇੰਸਪੈਕਟਰ ਗਨੀ ਬਲੋਚ ਨੇ ਦੱਸਿਆ ਕਿ ਕੋਲਾ ਖਾਣ ਵਿੱਚ 1500 ਫੁੱਟ ਹੇਠਾਂ ਗੈਸ ਧਮਾਕਾ ਹੋਇਆ ਤੇ ਅੱਗ ਲੱਗ ਗਈ। ਧਮਾਕੇ ਨਾਲ ਖਾਣ ਦਾ ਮੂੰਹ ਬੰਦ ਹੋ ਗਿਆ। ਬਲੋਚ ਨੇ ਕਿਹਾ ਕਿ ਹੁਣ ਤੱਕ ਪੰਜ ਲਾਸ਼ਾਂ ਬਾਹਰ ਕੱਢੀਆਂ ਜਾ ਚੁੱਕੀਆਂ ਹਨ ਜਦੋਂਕਿ ਇਕ ਲਾਸ਼ ਅਜੇ ਵੀ ਮਲਬੇ ਹੇਠ ਦੱਬੀ ਹੈ। -ਪੀਟੀਆਈ 





News Source link

- Advertisement -

More articles

- Advertisement -

Latest article