26.4 C
Patiāla
Friday, April 26, 2024

ਪਿਚਾਈ ਦਾ ਪਦਮ ਭੂਸ਼ਣ ਨਾਲ ਸਨਮਾਨ

Must read


ਵਾਸ਼ਿੰਗਟਨ: ਗੂਗਲ ਤੇ ਆਲਮੀ ਪੱਧਰ ਦੀ ਕੰਪਨੀ ਅਲਫਾਬੈੱਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸੁੰਦਰ ਪਿਚਾਈ ਨੇ ਅੱਜ ਇੱਥੇ ਭਾਰਤੀ ਰਾਜਦੂਤ ਕੋਲੋਂ ਭਾਰਤ ਸਰਕਾਰ ਵੱਲੋਂ ਦਿੱਤਾ ਪਦਮ ਭੂਸ਼ਣ ਪੁਰਸਕਾਰ ਸਵੀਕਾਰ ਕੀਤਾ। ਇਸ ਮੌਕੇ ਸੁੰਦਰ ਪਿਚਾਈ ਨੇ ਕਿਹਾ, ‘ਭਾਰਤ ਮੇਰੇ ਜੀਵਨ ਦਾ ਹਿੱਸਾ ਹੈ ਤੇ ਜਿੱਥੇ ਵੀ ਮੈਂ ਜਾਂਦਾ ਹਾਂ, ਇਸ ਨੂੰ ਨਾਲ ਲੈ ਕੇ ਜਾਂਦਾ ਹਾਂ।’ ਭਾਰਤੀ-ਅਮਰੀਕੀ ਪਿਚਾਈ ਨੂੰ ਇਸ ਸਾਲ ਵਪਾਰ ਤੇ ਉਦਯੋਗ ਖੇਤਰ ਵਿਚ ਪਦਮ ਭੂਸ਼ਣ ਸਨਮਾਨ ਦਿੱਤਾ ਗਿਆ ਸੀ। ਮਦੁਰਈ ਦੇ ਜੰਮਪਲ ਸੁੰਦਰ ਨੂੰ ਪਰਿਵਾਰਕ ਮੈਂਬਰ ਦੀ ਹਾਜ਼ਰੀ ਵਿਚ ਸਨਮਾਨ ਦਿੱਤਾ ਗਿਆ। -ਪੀਟੀਆਈ 





News Source link

- Advertisement -

More articles

- Advertisement -

Latest article