22 C
Patiāla
Thursday, May 2, 2024

ਗੀਤਕਾਰ ਗਿੱਲ ਰੌਂਤਾ, ਕਾਬਲ ਸਰੂਪਵਾਲੀ ਅਤੇ ਹੈਪੀ ਬੋਪਾਰਾਏ ਦਾ ਸਨਮਾਨ

Must read


ਬ੍ਰਿਸਬੇਨ: ਆਸਟਰੇਲੀਆ ਦੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟਰੇਲੀਆ (ਇਪਸਾ) ਵੱਲੋਂ ਆਸਟਰੇਲੀਆ ਦੌਰੇ ’ਤੇ ਆਏ ਨਾਮਵਰ ਗੀਤਕਾਰ ਗਿੱਲ ਰੌਂਤਾ, ਗੀਤਕਾਰ ਕਾਬਲ ਸਰੂਪਵਾਲੀ ਅਤੇ ਨੌਜਵਾਨ ਗਾਇਕ ਹੈਪੀ ਬੋਪਾਰਾਏ ਦਾ ਸਨਮਾਨ ਕੀਤਾ ਗਿਆ। ਇਪਸਾ ਵੱਲੋਂ ਨਿਰੰਤਰ ਸਾਹਿਤਕ ਅਤੇ ਕਲਾਤਮਕ ਗਤੀਵਿਧੀਆਂ ਰਚਾਉਂਦਿਆ ਪਿਛਲੇ ਲੰਬੇ ਸਮੇਂ ਤੋਂ ਬ੍ਰਿਸਬੇਨ ਸ਼ਹਿਰ ਵਿੱਚ ਸਨਮਾਨ ਸਮਾਰੋਹ, ਸਮਾਗਮ ਅਤੇ ਸੈਮੀਨਾਰ ਆਦਿ ਕੀਤੇ ਜਾਂਦੇ ਹਨ। ਇਸ ਤਹਿਤ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਮਹਿਮਾਨ ਹਸਤੀਆਂ ਦੇ ਸਨਮਾਨ ਲਈ ਬੈਠਕ ਉਲੀਕੀ ਗਈ।

ਇਸ ਅਦਬੀ ਬੈਠਕ ਵਿੱਚ ਮਹਿਮਾਨ ਗੀਤਕਾਰ ਗਿੱਲ ਰੌਂਤਾ, ਕਾਬਲ ਸਰੂਪਵਾਲੀ, ਗਾਇਕ ਹੈਪੀ ਬੋਪਾਰਾਏ ਦਾ ਇਪਸਾ ਵੱਲੋਂ ਐਵਾਰਡ ਆਫ ਆਨਰ ਨਾਲ ਸਨਮਾਨ ਕੀਤਾ ਗਿਆ। ਸਨਮਾਨਿਤ ਹਸਤੀਆਂ ਨੇ ਇਪਸਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਪਰਵਾਸੀ ਜੀਵਨ ਵਿੱਚ ਇੱਕ ਵਿਲੱਖਣ ਮਿਸਾਲ ਆਖਿਆ। ਇਸ ਮੌਕੇ ਇਪਸਾ ਦੇ ਸਰਪ੍ਰਸਤ ਜਰਨੈਲ ਬਾਸੀ, ਸੁਰਜੀਤ ਸੰਧੂ, ਪਾਲ ਰਾਊਕੇ, ਕਮਲ ਬਾਜਵਾ, ਬਿਕਰਮਜੀਤ ਸਿੰਘ ਚੰਦੀ, ਸੁਖਮੰਦਰ ਸੰਧੂ, ਪ੍ਰਿਤਪਾਲ ਸਿੰਘ ਨਾਗੋਕੇ, ਦਲਵੀਰ ਹਲਵਾਰਵੀ, ਰੌਕੀ ਭੁੱਲਰ, ਕਮਰ ਬੱਲ ਜ਼ੈਲਦਾਰ, ਗੁਰਦੀਪ ਜਗੇੜਾ, ਗੀਤਕਾਰ ਨਿਰਮਲ ਦਿਓਲ, ਸ਼ਮਸ਼ੇਰ ਸਿੰਘ ਚੀਮਾਬਾਠ, ਰਾਜਦੀਪ ਸਿੰਘ ਲਾਲੀ ਅਤੇ ਆਤਮਾ ਸਿੰਘ ਹੇਅਰ ਆਦਿ ਹਾਜ਼ਰ ਸਨ। ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਵੱਲੋਂ ਨਿਭਾਈ ਗਈ।

ਸਤਦੀਪ ਗਿੱਲ ਦਾ ਸਨਮਾਨ

ਇੱਥੇ ਕਰਵਾਏ ਗ ਇੱਕ ਵੱਖਰੇ ਸਮਾਗਮ ਵਿੱਚ ਵਿਕੀਪੀਡੀਆ ਕਾਨਫਰੰਸ ਸਿਡਨੀ ਵਿੱਚ ਹਿੱਸਾ ਲੈਣ ਪਹੁੰਚੇ ਵਿਕੀਪੀਡੀਆ ਕਰਮੀ ਅਤੇ ਯੁਵਾ ਲੇਖਕ ਸਤਦੀਪ ਗਿੱਲ ਦਾ ਸਨਮਾਨ ਕੀਤਾ ਗਿਆ। ਸਤਦੀਪ ਗਿੱਲ ਲੰਬੇ ਸਮੇਂ ਤੋਂ ਆਲਮੀ ਵਿਕੀਪੀਡੀਆ ਫਾਊਂਡੇਸ਼ਨ ਨਾਲ ਜੁੜਿਆ ਹੋਇਆ ਹੈ ਅਤੇ ਪੰਜਾਬੀ ਭਾਸ਼ਾ ਲਈ ਵਿਕੀਪੀਡੀਆ ’ਤੇ ਪਾਏਦਾਰ ਕਾਰਜ ਕਰ ਰਿਹਾ ਹੈ। ਇਸ ਦੌਰਾਨ ਉਸ ਨੇ ਵਿਕੀਪੀਡੀਆ ਉੱਤੇ ਲੇਖ ਲਿਖਣ ਅਤੇ ਇਸ ਦੀ ਸੂਚਨਾ ਅਤੇ ਮਿਆਰ ਬਾਰੇ ਮਹੱਤਵਪੂਰਨ ਨੁਕਤਿਆਂ ਬਾਰੇ ਗੱਲਬਾਤ ਕੀਤੀ। ਸਰਬਜੀਤ ਸੋਹੀ ਨੇ ਸਤਦੀਪ ਗਿੱਲ ਦੀ ਜਾਣ ਪਛਾਣ ਕਰਵਾਉਂਦਿਆਂ ਵਿਕੀਪੀਡੀਆ ਦੀ ਅਜੋਕੇ ਯੁੱਗ ਵਿੱਚ ਜ਼ਰੂਰਤ ਅਤੇ ਭਰੋਸੇਯੋਗਤਾ ਬਾਰੇ ਚਾਨਣਾ ਪਾਇਆ।

ਸਮਾਗਮ ਵਿੱਚ ਪੰਜਾਬੀ ਲੇਖਕ ਅਤੇ ਲਾਇਲਪੁਰ ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਗੋਪਾਲ ਸਿੰਘ ਬੁੱਟਰ ਦੀ ਡਾ. ਵਰਿਆਮ ਸੰਧੂ ਦੀ ਕਹਾਣੀ ਕਲਾ ਬਾਰੇ ਆਲੋਚਨਾ ਦੀ ਪੁਸਤਕ ‘ਕਥਾ ਚਿੰਤਨ : ਵਰਿਆਮ ਸੰਧੂ ਦੀਆਂ ਕਹਾਣੀਆਂ ਵਿੱਚ ਸੱਭਿਆਚਾਰਕ ਸੰਕਟ’ ਲੋਕ ਅਰਪਣ ਕੀਤੀ ਗਈ। ਗੀਤਕਾਰ ਸੁਰਜੀਤ ਸੰਧੂ ਨੇ ਸਾਂਝੇ ਪੰਜਾਬ ਨੂੰ ਸਮਰਪਿਤ ਆਪਣੇ ਗੀਤ ਨਾਲ ਮਾਹੌਲ ਬੰਨ੍ਹ ਦਿੱਤਾ। ਦਲਵੀਰ ਹਲਵਾਰਵੀ ਵੱਲੋਂ ਇਪਸਾ ਦਾ ਸੰਖੇਪ ਇਤਿਹਾਸ ਅਤੇ ਕਾਰਜਾਂ ਬਾਰੇ ਦੱਸਿਆ ਗਿਆ। ਇਸ ਮੌਕੇ ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ, ਸਾਹਿਤ ਵਿੰਗ ਦੇ ਪ੍ਰਧਾਨ ਸੁਰਜੀਤ ਸੰਧੂ, ਇਪਸਾ ਦੇ ਆਬਜ਼ਰਵਰ ਸੈਮੀ ਸਿੱਧੂ, ਸਪੋਕਸਮੈਨ ਦਲਵੀਰ ਹਲਵਾਰਵੀ, ਗੀਤਕਾਰ ਨਿਰਮਲ ਸਿੰਘ ਦਿਓਲ, ਇਪਸਾ ਦੇ ਮੀਤ ਪ੍ਰਧਾਨ ਪਾਲ ਰਾਊਕੇ, ਲੇਖਕ ਪੁਸ਼ਪਿੰਦਰ ਤੂਰ ਆਦਿ ਹਾਜ਼ਰ ਸਨ। 



News Source link
#ਗਤਕਰ #ਗਲ #ਰਤ #ਕਬਲ #ਸਰਪਵਲ #ਅਤ #ਹਪ #ਬਪਰਏ #ਦ #ਸਨਮਨ

- Advertisement -

More articles

- Advertisement -

Latest article