36.3 C
Patiāla
Thursday, May 2, 2024

ਕਬੱਡੀ ਦੀ ਕੌਮੀ ਖਿਡਾਰਨ ਵੱਲੋਂ ਖੁਦਕੁਸ਼ੀ

Must read


ਗੁਰਬਖਸ਼ਪੁਰੀ

ਤਰਨ ਤਾਰਨ, 26 ਨਵੰਬਰ

ਪਿੰਡ ਜੌੜਾ ਦੀ ਵਸਨੀਕ ਤੇ ਕੌਮੀ ਪੱਧਰ ਦੀ ਕਬੱਡੀ ਖਿਡਾਰਨ ਵੀਰਪਾਲ ਕੌਰ (25) ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰ ਲਈ ਹੈ। ਮ੍ਰਿਤਕਾ ਦੀ ਵਿਧਵਾ ਮਾਂ ਸੁਖਵਿੰਦਰ ਕੌਰ ਨੇ ਅੱਜ ਇੱਥੇ ਦੱਸਿਆ ਕਿ ਵੀਰਪਾਲ ਦੀ ਮਾਸੀ ਮਨਜਿੰਦਰ ਕੌਰ, ਉਸ ਦੀ ਲੜਕੀ ਗਗਨਦੀਪ ਕੌਰ ਤੇ ਲੜਕਾ ਗੁਰਲਾਲ ਸਿੰਘ ਸਾਰੇ ਵਸਨੀਕ ਪਿੰਡ ਮੁੰਡਾ ਵਾਰ ਵਾਰ ਵੀਰਪਾਲ ਦੇ ਚਰਿੱਤਰ ’ਤੇ ਸਵਾਲ ਚੁੱਕਦੇ ਹੋਏ ਉਸ ’ਤੇ ਇਖਲਾਕਹੀਣ ਹੋਣ ਦਾ ਦੋਸ਼ ਲਾਉਂਦੇ ਸਨ, ਜਿਸ ਕਾਰਨ ਵੀਰਪਾਲ ਪਿਛਲੇ ਸਮੇਂ ਤੋਂ ਕਾਫ਼ੀ ਪ੍ਰੇਸ਼ਾਨ ਸੀ, ਜਿਸ ਕਰਕੇ ਵੀਰਪਾਲ ਨੇ ਬੀਤੀ 17 ਨਵੰਬਰ ਨੂੰ ਕੀੜੇਮਾਰ ਦਵਾਈ ਨਿਗਲ ਲਈ ਸੀ। ਇਸ ਗੱਲ ਦਾ ਪਤਾ ਲੱਗਣ ’ਤੇ ਉਸ ਦੀ ਗੰਭੀਰ ਹਾਲਤ ਵਿੱਚ ਰਸੂਲਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਕੁਝ ਦਿਨ ਇਲਾਜ ਹੋਣ ਮਗਰੋਂ ਉਸ ਨੂੰ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਭੇਜ ਦਿੱਤਾ ਗਿਆ। ਅੰਮ੍ਰਿਤਸਰ ਵਿੱਚ ਜ਼ੇਰੇ ਇਲਾਜ ਵੀਰਪਾਲ ਕੌਰ ਦਾ ਅੱਜ ਦੇਹਾਂਤ ਹੋ ਗਿਆ ਹੈ। ਜਾਣਕਾਰੀ ਅਨੁਸਾਰ ਵੀਰਪਾਲ ਕੌਰ ਦੇ ਪਿਤਾ ਹਰਜਿੰਦਰ ਸਿੰਘ ਦੀ 14 ਸਾਲ ਪਹਿਲਾਂ ਮੌਤ ਹੋ ਗਈ ਸੀ। ਕੌਮੀ ਪੱਧਰ ਦੀ ਖਿਡਾਰਨ ਹੋਣ ਕਰਕੇ ਉਸ ਨੇ ਹਾਲ ਹੀ ਵਿੱਚ ਪੰਜਾਬ ਪੁਲੀਸ ਵਿੱਚ ਸਬ-ਇੰਸਪੈਕਟਰ ਦੀ ਭਰਤੀ ਸਬੰਧੀ ਸਾਰੀਆਂ ਮੁੱਢਲੀਆਂ ਕਾਰਵਾਈਆਂ ਮੁਕੰਮਲ ਕੀਤੀਆਂ ਸਨ। ਸਰਹਾਲੀ ਪੁਲੀਸ ਦੇ ਅਧਿਕਾਰੀ ਏਐੱਸਆਈ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਮਨਜਿੰਦਰ ਕੌਰ, ਗਗਨਦੀਪ ਕੌਰ ਤੇ ਗੁਰਲਾਲ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।  





News Source link

- Advertisement -

More articles

- Advertisement -

Latest article