23.9 C
Patiāla
Friday, May 3, 2024

ਉਸਾਰੀ ਕਾਮਿਆਂ ਵੱਲੋਂ ਮਜ਼ਦੂਰ ਮਾਰੂ ਨੀਤੀਆਂ ਖ਼ਿਲਾਫ਼ ਰੈਲੀ

Must read


ਬਲਵਿੰਦਰ ਰੈਤ

ਨੂਰਪੁਰ ਬੇਦੀ, 20 ਨਵੰਬਰ

ਬਲਾਕ ਨੂਰਪੁਰ ਬੇਦੀ ਵਿੱਚ ਉਸਾਰੀ ਕਾਮਿਆਂ ਅਤੇ ਮਗਨਰੇਗਾ ਵਰਕਰਾਂ ਵੱਲੋਂ ਅੱਜ ਸੀਟੂ ਦੇ ਝੰਡੇ ਹੇਠ ਰਾਮ ਸਿੰਘ ਸੈਣੀ ਮਾਜਰਾ ਅਤੇ ਪ੍ਰੇਮ ਜੱਟਪੁਰ ਦੀ ਅਗਵਾਈ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਖ਼ਿਲਾਫ਼ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਸੀਟੂ ਦੇ ਸੂਬਾਈ ਪ੍ਰਧਾਨ ਕਾਮਰੇਡ ਮਹਾ ਸਿੰਘ ਰੋੜੀ ਨੇ ਕਿਹਾ ਮੋਦੀ ਸਰਕਾਰ ਦੀਆਂ ਨੀਤੀਆਂ ਮਜ਼ਦੂਰ ਤੇ ਲੋਕ ਵਿਰੋਧੀ ਸਾਬਤ ਹੋਈਆਂ ਹਨ ਤੇ ਇਨ੍ਹਾਂ ਕਰਕੇ ਮਜ਼ਦੂਰ ਵਰਗ ਬੇਰੁਜ਼ਗਾਰੀ ਦਾ ਸ਼ਿਕਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾ ਰਹੀ ਹੈ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਸਰਕਾਰ ਦੀਆਂ ਨੀਤੀਆਂ ਖਿਲਾਫ ਸੰਘਰਸ਼ ਦਾ ਸੱਦਾ ਦਿੱਤਾ। ਪ੍ਰੇਮ ਜੱਟਪੁਰ, ਰਾਮ ਸਿੰਘ ਸੈਣੀ ਮਾਜਰਾ ਤੇ ਜਗਤਾਰ ਸਿੰਘ ਠਾਣਾ ਨੇ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ਦੀਆਂ ਵੱਖ-ਵੱਖ ਟਰੇਡ ਯੂਨੀਅਨਾਂ ਦੇ ਆਗੂਆਂ ਨਾਲ ਕਦੇ ਮਜ਼ਦੂਰ ਮਸਲਿਆਂ ’ਤੇ ਗੱਲਬਾਤ ਨਹੀਂ ਕੀਤੀ ਸਿਰਫ ਗੱਪਾਂ ਮਾਰ ਕੇ ਬੁੱਤਾ ਸਾਰਿਆ ਹੈ। ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਦਾ ਕੰਮ ਪੂਰਾ ਸਾਲ ਚਾਲੂ ਰੱਖਿਆ ਜਾਵੇ ਅਤੇ 700 ਰੁਪਏ ਦਿਹਾੜੀ ਦਿੱਤੀ ਜਾਵੇ, ਉਸਾਰੀ ਕਾਮਿਆਂ ਦੀਆਂ ਕਾਪੀਆਂ ਪਿੰਡਾਂ ਵਿੱਚ ਕੈਂਪ ਲਾ ਕੇ ਬਣਾਈਆਂ ਜਾਣ, ਲੇਬਰ ਦਫਤਰ ਵਿੱਚ ਸਟਾਫ ਦੀ ਕਮੀ ਨੂੰ ਪੂਰਾ ਕੀਤਾ ਜਾਵੇ, ਬਣਦੇ ਲਾਭ ਮਜ਼ਦੂਰਾਂ ਦੇ ਖਾਤਿਆਂ ਵਿੱਚ ਪਾਏ ਜਾਣ। ਇਸ ਮੌਕੇ ਚੰਨਣ ਸਿੰਘ ਸੈਣੀ ਮਾਜਰਾ, ਮਹਿੰਦਰ ਸਿੰਘ, ਕੁਲਦੀਪ ਸਿੰਘ, ਗਰਮੇਲੋ ਦੇਵੀ, ਰਾਜ ਕੁਮਾਰ, ਕਰਮ ਸਿੰਘ, ਹੀਰਾ ਰਾਣਾ, ਕਰਮ ਚੰਦ ਹਿਆਤਪੁਰ ਤੇ ਪ੍ਰੇਮ ਕੁਮਾਰ ਆਦਿ ਹਾਜ਼ਰ ਸਨ।





News Source link

- Advertisement -

More articles

- Advertisement -

Latest article