32.9 C
Patiāla
Monday, April 29, 2024

ਪੰਜਾਬ ਹੈਂਡਬਾਲ ਐਸੋਸੀਏਸ਼ਨ ਨੇ ਆਂਧਰਾ ਪ੍ਰਦੇਸ਼ ਤੇ ਬਿਹਾਰ ’ਚ ਹੋਣ ਵਾਲੇ ਕੌਮੀ ਮੁਕਾਬਲਿਆਂ ਲਈ ਖਿਡਾਰਨਾਂ ਦੇ ਟਰਾਇਲ ਲਏ

Must read


ਪੱਤਰ ਪ੍ਰੇਰਕ

ਮਸਤੂਆਣਾ ਸਾਹਿਬ, 20 ਨਵੰਬਰ

ਹੈਂਡਬਾਲ ਫੈਡਰੇਸ਼ਨ ਆਫ਼ ਇੰਡੀਆ ਵਲੋਂ 26 ਤੋਂ 30 ਨਵੰਬਰ ਤੱਕ ਆਂਧਰਾ ਪ੍ਰਦੇਸ਼ ਵਿਖੇ ਹੋਣ ਵਾਲੀ 51ਵੀਂ ਸੀਨੀਅਰ ਮਹਿਲਾ ਹੈਂਡਬਾਲ ਚੈਂਪੀਅਨਸ਼ਿਪ ਅਤੇ 14 ਤੋਂ 18 ਦਸੰਬਰ ਤੱਕ ਬਿਹਾਰ ’ਚ ਹੋਣ ਵਾਲੀ 37ਵੀਂ ਸਬ ਜੂਨੀਅਰ ਲੜਕੀਆਂ ਕੌਮੀ ਹੈਂਡਬਾਲ ਚੈਂਪੀਅਨਸ਼ਿਪ ਲਈ ਖਿਡਾਰਨਾਂ ਦੀ ਚੋਣ ਲਈ ਟਰਾਇਲ ਮਸਤੂਆਣਾ ਸਾਹਿਬ ਵਿੱਚ ਕਰਵਾਏ ਗਏ। ਇਸ ਵਿਚ ਕਰੀਬ 100 ਖਿਡਾਰਨਾਂ ਨੇ ਭਾਗ ਲਿਆ। ਪੰਜਾਬ ਹੈਂਡਬਾਲ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰਪਾਲ ਸਿੰਘ ਸਿੱਧੂ ਅਤੇ ਸਕੱਤਰ ਅਮਨਬੀਰ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਚੋਣ ਟਰਾਇਲ ਲਏ। ਜ਼ਿਲ੍ਹਾ ਹੈਂਡਬਾਲ ਐਸੋਸੀਏਸ਼ਨ ਦੇ ਆਗੂ ਮਨੋਜ ਕੁਮਾਰ ਮਨੂੰ ਬਡਰੁੱਖਾਂ ਨੇ ਦੱਸਿਆ ਕਿ ਕਰੀਬ 100 ਖਿਡਾਰਨਾਂ ਦੇ ਚੋਣ ਟਰਾਇਲ ਲਏ ਗਏ। ਚੁਣੀਆਂ ਖਿਡਾਰਨਾਂ  ਸਬ ਜੂਨੀਅਰ ਚੈਂਪੀਅਨਸ਼ਿਪ ਅਤੇ ਸੀਨੀਅਰ ਚੈਂਪੀਅਨਸ਼ਿਪ ’ਚ ਭਾਗ ਲੈਣਗੀਆਂ। ਇਸ ਮੌਕੇ ਰਣਜੀਤ ਸਿੰਘ ਹੈਂਡਬਾਲ ਕੋਚ ਸਾਈ ਸੈਂਟਰ ਮਸਤੂਆਣਾ ਸਾਹਿਬ, ਡਾ. ਗੁਰਸ਼ਰਨ ਸਿੰਘ ਗਿੱਲ, ਜਸਵੰਤ ਸਿੰਘ ਖਹਿਰਾ, ਗੁਰਜੰਟ ਸਿੰਘ ਦੁੰਗਾਂ, ਜਤਿੰਦਰ ਸਿੰਘ ਵਿੱਕੀ, ਕੌਮਾਂਤਰੀ ਖਿਡਾਰੀ ਪਰਮਜੀਤ ਕੌਰ, ਮਨਜੀਤ ਸਿੰਘ ਮਾਨਸਾ, ਹਰਪਿੰਦਰ ਕੌਰ, ਸਤੀਸ਼ ਕੁਮਾਰ, ਕੁਲਵੀਰ ਕੌਰ, ਡਾ. ਜਤਿੰਦਰ ਦੇਵ ਅਤੇ ਹਰਜਿੰਦਰ ਸਿੰਘ ਮੌਜੂਦ ਸਨ।





News Source link

- Advertisement -

More articles

- Advertisement -

Latest article