41.4 C
Patiāla
Monday, May 6, 2024

ਖੇਡਾਂ ਵਤਨ ਪੰਜਾਬ ਦੀਆਂ ਦੇ ਤੀਰਅੰਦਾਜ਼ੀ ਮੁਕਾਬਲੇ ’ਚ ਸਰਕਾਰੀ ਹਾਈ ਸਕੂਲ ਗੱਦਾਡੋਬ ਦੇ ਖਿਡਾਰੀ ਛਾਏ

Must read


ਪਰਮਜੀਤ ਸਿੰਘ

ਫਾਜ਼ਿਲਕਾ, 19 ਨਵੰਬਰ

ਮੁੱਖ ਅਧਿਆਪਕ ਬੀਰੂ ਕਾਂਗੜਾ ਦੀ ਪ੍ਰੇਰਨਾ ਅਤੇ ਮੁੱਖ ਕੋਚ ਰਵਿੰਦਰ ਕੁਮਾਰ ਪੀਟੀਆਈ ਅਤੇ ਸਹਾਇਕ ਕੋਚ ਮੁਕੇਸ਼ ਰਾਜੌਰੀਆ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਗੱਦਾਡੋਬ ਦੇ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ’ਚ ਤਹਿਤ ਸੂਬਾ ਪੱਧਰੀ ਤੀਰਅੰਦਾਜ਼ੀ ਵਿੱਚ 5 ਸੋਨੇ ਦੇ 2 ਚਾਂਦੀ ਅਤੇ 2 ਕਾਂਸੀ ਦੇ ਤਗਮੇ ਜਿੱਤ ਕੇ ਪੂਰੇ ਪੰਜਾਬ ’ਚ ਜ਼ਿਲ੍ਹਾ ਫਾਜ਼ਿਲਕਾ ਦਾ ਨਾਂ ਰੌਸ਼ਨ ਕੀਤਾ ਹੈ। ਅੰਡਰ-14 ’ਚ ਅਮਾਨਤ ਪ੍ਰੀਤ ਕੌਰ ਨੇ ਅਤੇ ਸਾਨੀਆ ਨੇ ਸੋਨੇ ਦਾ ਤਗਮਾ, ਜਸਪ੍ਰੀਤ ਕੌਰ ਅਤੇ ਅੰਸ਼ ਰਾਜੌਰੀਆ ਨੇ ਕਾਂਸੀ ਦਾ ਤਗਮਾ, ਅੰਡਰ-17 ਗਰੁੱਪ ’ਚ ਕਰਨ ਕੁਮਾਰ, ਵੰਸ਼ ਰਾਜ਼ੌਰੀਆ ਅਤੇ ਭਾਵਨਾ ਰਾਣੀ ਨੇ ਸੋਨ ਤਗਮਾ, ਜਦਕਿ ਮੰਥਨ ਕਾਂਗੜਾ, ਕੋਮਲਪ੍ਰੀਤ ਕੌਰ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਡਾ. ਸੁਖਬੀਰ ਸਿੰਘ ਬਲ ਨੇ ਸਕੂਲ ਮੁਖੀ, ਸਕੂਲ ਸਟਾਫ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।  ਇਸ ਮੌਕੇ ਸਮੂਹ ਸਟਾਫ ਮੈਂਬਰ ਰਵੀ ਕੁਮਾਰ, ਰਾਜਵਿੰਦਰ ਸਿੰਘ ਅਤੇ ਮੋਹਿਤ ਕੁਮਾਰ, ਪ੍ਰਮੋਦ ਕੁਮਾਰ, ਅਮਿਤ ਕੁਮਾਰ, ਕੁਲਦੀਪ ਕੌਰ, ਰੁਪਿੰਦਰ ਕੁਮਾਰ  ਹਾਜ਼ਰ ਸਨ।





News Source link

- Advertisement -

More articles

- Advertisement -

Latest article